ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਾਬ ਦੇ ਭੁਲੇਖੇ ਪੀ ਗਿਆ ਸੈਨੇਟਾਈਜ਼ਰ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਮੋਹਾਬ ਸ਼ਹਿਰ ਦੇ ਭੀਤਰ ਕੋਟ ਵਾਸੀ ਇੱਕ ਵਿਅਕਤੀ ਨੇ ਸ਼ਰਾਬ ਦੇ ਭੁਲੇਖੇ ਸੈਨੇਟਾਈਜ਼ਰ ਪੀ ਲਈ। ਕੁਝ ਹੀ ਦੇਰ 'ਚ ਉਸ ਦੀ ਹਾਲਤ ਵਿਗੜ ਗਈ। ਪਰਿਵਾਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਭੱਜਿਆ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
 

ਭੀਤਰ ਕੋਟ ਵਾਸੀ ਆਲੋਕ ਕੁਮਾਰ ਅਹੀਰਵਰ (54) ਬੁੱਧਵਾਰ ਰਾਤ ਨੂੰ ਘਰ 'ਚ ਰੱਖੇ ਸੈਨੇਟਾਈਜ਼ਰ ਨੂੰ ਸ਼ਰਾਬ ਸਮਝ ਕੇ ਪੀ ਗਿਆ। ਥੋੜੀ ਦੇਰ ਬਾਅਦ ਉਸ ਦੀ ਹਾਲਤ ਵਿਗੜ ਗਈ। ਰੌਲਾ ਪਾਉਂਦੇ ਹੋਏ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਸੈਨੇਟਾਈਜ਼ਰ ਪੀਣ ਦੀ ਗੱਲ ਦੱਸੀ। ਇਹ ਸੁਣਦਿਆਂ ਪਰਿਵਾਰ ਦੇ ਹੋਸ਼ ਉੱਡ ਗਏ। ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਅਲੋਕ ਕੁਮਾਰ ਨੂੰ ਮ੍ਰਿਤਕ ਕਰਾਰ ਦਿੱਤਾ। 
 

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀ ਅਤੇ ਉਸ ਦਾ ਪੋਸਟਮਾਰਟਮ ਕਰਵਾਇਆ। ਅਲੋਕ ਦੇ ਚਾਰ ਬੇਟੇ ਅਤੇ ਇਕ ਬੇਟੀ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਕਿਹਾ ਕਿ ਗਲਤੀ ਨਾਲ ਸੈਨੇਟਾਈਜ਼ਰ ਪੀਣ ਕਾਰਨ ਉਸ ਦੀ ਜਾਨ ਚਲੀ ਗਈ।
 

ਕੇਰਲ 'ਚ ਵੀ ਸੈਨੇਟਾਈਜ਼ਰ ਪੀਣ ਕਾਰਨ ਇੱਕ ਦੀ ਮੌਤ :
ਕੇਰਲ 'ਚ ਗਲਤੀ ਨਾਲ ਸ਼ਰਾਬ ਸਮਝ ਕੇ ਕਥਿਤ ਤੌਰ 'ਤੇ ਸੈਨੇਟਾਈਜ਼ਰ ਪੀਣ ਵਾਲੇ ਇੱਕ ਕੈਦੀ ਦੀ ਜ਼ਿਲ੍ਹਾ ਹਸਪਤਾਲ 'ਚ ਮੌਤ ਹੋ ਗਈ। ਜੇਲ ਅਧਿਕਾਰੀਆਂ ਨੇ ਦੱਸਿਆ ਕਿ 18 ਫ਼ਰਵਰੀ ਤੋਂ ਰਿਮਾਂਡ ਕੈਦੀ ਵਜੋਂ ਇੱਥੇ ਜੇਲ 'ਚ ਬੰਦ ਰਮਨਕੁੱਟੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਜੇਲ 'ਚ ਬੇਹੋਸ਼ ਹੋ ਗਿਆ ਸੀ।

 

ਜੇਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਉਸ ਨੇ ਇੱਕ ਬੋਤਲ 'ਚ ਭਰੀ ਸੈਨੇਟਾਈਜ਼ਰ ਪੀਤੀ, ਜੋ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜੇਲ ਅੰਦਰ ਕੈਦੀਆਂ ਵੱਲੋਂ ਬਣਾਈ ਜਾਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਰਾਤ ਨੂੰ ਠੀਕ-ਠਾਕ ਸੀ ਪਰ ਅਗਲੀ ਸਵੇਰ 10:30 ਵਜੇ ਬੇਹੋਸ਼ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drank alcohol as a sanitizer died before reaching hospital in mohab