ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DRDO ਨੇ ਕੋਰੋਨਾ–ਸੈਂਪਲ ਇਕੱਠੇ ਕਰਨ ਲਈ ਵਿਕਸਤ ਕੀਤਾ ਕਿਓਸਕ

DRDO ਨੇ ਕੋਰੋਨਾ–ਸੈਂਪਲ ਇਕੱਠੇ ਕਰਨ ਲਈ ਵਿਕਸਤ ਕੀਤਾ ਕਿਓਸਕ

ਰੱਖਿਆ ਖੋਜ ਤੇ ਵਿਕਾਸ ਪ੍ਰਯੋਗਸ਼ਾਲਾ’ (ਡੀਆਰਡੀਐੱਲ - DRDL ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬਾਰੇਟਰੀ), ਹੈਦਰਾਬਾਦ ਨੇ ਕੋਰੋਨਾ–ਵਾਇਰਸ (ਕੋਵਿਡ–19) ਨਾਲ ਲੜਨ ਲਈ ‘ਕੋਵਿਡ ਸੈਂਪਲ ਕੁਲੈਕਸ਼ਨ ਕਿਓਸਕ’ (ਕੋਵਸੈਕ – COVSACK) ਵਿਕਸਤ ਕਰ ਕੇ ‘ਰੱਖਿਆ ਖੋਜ ਤੇ ਵਿਕਾਸ ਸੰਗਠਨ’ (ਡੀਆਰਡੀਓ - DRDO – ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਇਜ਼ੇਸ਼ਨ) ਦੇ ਪੋਰਟਫ਼ੋਲੀਓ ਚ ਇੱਕ ਹੋਰ ਉਤਪਾਦ ਜੋੜ ਦਿੱਤਾ ਹੈ।

 

 

ਡੀਆਰਡੀਐੱਲ ਨੇ ਇਹ ਇਕਾਈ ‘ਇੰਪਲਾਈਜ਼’ ਸਟੇਟ ਇੰਸ਼ਯੋਰੈਂਸ ਕਾਰਪੋਰੇਸ਼ਨ’ (ਈਐੱਸਆਈਸੀ), ਹੈਦਰਾਬਾਦ ਦੇ ਡਾਕਟਰਾਂ ਦੀ ਸਲਾਹ ਨਾਲ ਵਿਕਸਤ ਕੀਤੀ ਹੈ। ਇਹ ‘ਕੋਵਸੈਕ’ (COVSACK) ਇੱਕ ਕਿਓਸਕ ਹੈ, ਜੋ ਸਿਹਤ–ਸੰਭਾਲ ਕਰਮਚਾਰੀਆਂ ਵੱਲੋਂ ਸ਼ੱਕੀ ਛੂਤਗ੍ਰਸਤ ਰੋਗੀਆਂ ਦੇ ਕੋਵਿਡ–19 ਸੈਂਪਲ ਲੈਣ ਹਿਤ ਵਰਤੋਂ ਲਈ ਹੈ। ਟੈਸਟ–ਅਧੀਨ ਮਰੀਜ਼ ਇਸ ਕਿਓਸਕ ਅੰਦਰ ਜਾਂਦਾ ਹੈ ਅਤੇ ਸਿਹਤ–ਸੰਭਾਲ ਪ੍ਰੋਫ਼ੈਸ਼ਨਲ ਬਾਹਰੋਂ ਹੀ ਉਸ ਦੇ ਅੰਦਰ ਹੀ ਬਣੇ ਦਸਤਾਨਿਆਂ ਰਾਹੀਂ ਉਸ ਦੀ ਨੱਕ ਜਾਂ ਜੀਭ ਦਾ ਇੱਕ ਸਵੈਬ ਲੈਂਦਾ ਹੈ।

 

 

ਇਹ ਕਿਓਸਕ ਬਿਨਾ ਕਿਸੇ ਮਨੁੱਖੀ ਸ਼ਮੂਲੀਅਤ ਦੇ ਆਪਣੇ–ਆਪ ਹੀ ਕੀਟਾਣੂ–ਮੁਕਤ ਹੋ ਜਾਂਦਾ ਹੈ ਅਤੇ ਛੂਤ ਫੈਲਣ ਦੀ ਪ੍ਰਕਿਰਿਆ ਤੋਂ ਮੁਕਤ ਬਣਾ ਦਿੰਦਾ ਹੈ। ਕਿਓਸਕ ਕੇਬਿਨ ਦੀ ਸ਼ੀਲਡਿੰਗ ਸਕ੍ਰੀਨ ਸੈਂਪਲ ਲੈਂਦੇ ਸਮੇਂ ਸਿਹਤ–ਸੰਭਾਲ ਕਰਮਚਾਰੀ ਨੂੰ ਕਿਸੇ ਤਰ੍ਹਾਂ ਦੀ ਏਅਰੋਸੋਲਸ/ਬੂੰਦਾਂ ਰਾਹੀਂ ਫੈਲਣ ਵਾਲੇ ਰੋਗ ਤੋਂ ਬਚਾਉਂਦੀ ਹੈ। ਇਸ ਨਾਲ ਸਿਹਤ–ਸੰਭਾਲ ਕਰਮਚਾਰੀਆਂ ਵੱਲੋਂ ਪੀਪੀਈ ਬਦਲਣ ਦੀਆਂ ਜ਼ਰੂਰਤਾਂ ਨੂੰ ਘਟਾਉਂਦੀ ਹੈ।

 

 

ਰੋਗੀ ਦੇ ਕਿਓਸਕ ’ਚੋਂ ਜਾਣ ਤੋਂ ਬਾਅਦ, ਕਿਓਸਕ ਕੇਬਿਨ ’ਚ ਲੱਗੇ ਚਾਰ ਨੋਜ਼ਲ ਵਾਲੇ ਸਪਰੇਅਰਜ਼ ਖਾਲੀ ਚੈਂਬਰ ਨੂੰ 70 ਸੈਂਕੰਡਾਂ ਲਈ ਕੀਟਨਾਸ਼ਕ ਦਾ ਛਿੜਕਾਅ ਕਰ ਕੇ ਕੀਟਾਣੂ–ਮੁਕਤ ਕਰ ਦਿੰਦੇ ਹਨ। ਉਸ ਤੋਂ ਬਾਅਦ ਇਸ ਨੂੰ ਪਾਣੀ ਤੇ ਅਲਟ੍ਰਾ–ਵਾਇਲਟ ਲਾਈਟ ਡਿਸਇਨਫ਼ੈਕਸ਼ਨ ਰਾਹੀਂ ਫ਼ਲੱਸ ਕੀਤਾ ਜਾਂਦਾ ਹੈ। ਫਿਰ ਇਹ ਸਿਸਟਮ ਦੋ ਮਿੰਟਾਂ ਤੋਂ ਵੀ ਘੱਟ ਸਮੇਂ ’ਚ ਅਗਲੀ ਵਰਤੋਂ ਲਈ ਤਿਆਰ ਹੋ ਜਾਂਦਾ ਹੈ। ਇਸ ਕੋਵਸੈਕ ਵਿੱਚ ਦੋਵੇਂ ਪਾਸੇ ਗੱਲਬਾਤ ਲਈ ਦੋ–ਪਾਸੜ ਪ੍ਰਣਾਲੀ ਲੱਗੀ ਹੁੰਦੀ ਹੈ, ਜਿਸ ਰਾਹੀਂ ਮਰੀਜ਼ ਨੂੰ ਬੋਲ ਕੇ ਹਦਾਇਤ ਕੀਤੀ ਜਾ ਸਕਦੀ ਹੈ। ਇਸ ‘ਕੋਵਸੈਕ’ ਨੂੰ ਮੈਡੀਕਲ ਪ੍ਰੋਫ਼ੈਸ਼ਨਲਜ਼ ਵੱਲੋਂ ਅੰਦਰੋਂ ਜਾਂ ਬਾਹਰੋਂ ਵਰਤਣ ਲਈ ਤਬਦੀਲੀਆਂ ਕਰਨਾ ਸੰਭਵ ਹੈ।

 

 

‘ਕੋਵਸੈਕ’ ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਤੇ ਕਰਨਾਟਕ ਦੇ ਬੇਲਗਾਮ ਸਥਿਤ ਸ਼ਨਾਖ਼ਤ ਕੀਤਾ ਉਦਯੋਗ ਰੋਜ਼ਾਨਾ 10 ਇਕਾਈਆਂ ਤਿਆਰ ਕਰ ਸਕਦਾ ਹੈ। ਡੀਆਰਡੀਓ ਨੇ ਦੋ ਇਕਾਈਆਂ ਡਿਜ਼ਾਇਨ ਤੇ ਵਿਕਸਤ ਕੀਤੀਆਂ ਹਨ ਤੇ ਇਸ ਦੇ ਸਫ਼ਲ ਪਰੀਖਣ ਪਿੱਛੋਂ ਇਨ੍ਹਾਂ ਨੂੰ ਈਐੱਸਆਈਸੀ ਹਸਪਤਾਲ, ਹੈਦਰਾਬਾਦ ਹਵਾਲੇ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO develops Kiosk to collect Corona Sample