ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DRDO ਹੈਦਰਾਬਾਦ ਨੇ ਬਣਾਇਆ ਮੋਬਾਇਲ ਫ਼ੋਨ, ਲੈਪਟੌਪ ਤੇ ਨੋਟ ਸੈਨੀਟਾਈਜ਼ ਕਰਨ ਵਾਲਾ ਯੰਤਰ

DRDO ਹੈਦਰਾਬਾਦ ਨੇ ਬਣਾਇਆ ਮੋਬਾਇਲ ਫ਼ੋਨ, ਲੈਪਟੌਪ ਤੇ ਨੋਟ ਸੈਨੀਟਾਈਜ਼ ਕਰਨ ਵਾਲਾ ਯੰਤਰ

ਹੈਦਰਾਬਾਦ ਸਥਿਤ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ - DRDO) ਦੀ ਪ੍ਰੀਮੀਅਰ ਲੈਬ,  ਰਿਸਰਚ ਸੈਂਟਰ ਇਮਾਰਟ (ਆਰਸੀਆਈ)  ਨੇ ਆਟੋਮੈਟਿਡ ਕਾਂਟੈਕਟਲੈੱਸ ਯੂਵੀਸੀ  ਸੈਨੀਟਾਈਜੇਸ਼ਨ ਕੈਬਨਿਟ, ਜਿਸ ਨੂੰ ਡਿਫੈਂਸ ਰਿਸਰਚ ਅਲਟਰਾ ਵਾਇਲਟ ਸੈਨੀਟਾਈਜ਼ਰ (ਡੀਆਰਯੂਵੀਐੱਸ) ਕਿਹਾ ਜਾਂਦਾ ਹੈ, ਵਿਕਸਿਤ ਕੀਤਾ ਹੈ। 

 

 

ਇਸ ਦਾ ਡਿਜ਼ਾਈਨ ਮੋਬਾਈਲ ਫੋਨ, ਆਈਪੈਡ, ਲੈਪਟੌਪ, ਕਰੰਸੀ ਨੋਟਾਂ, ਚੈੱਕਾਂ, ਚਲਾਨਾਂ, ਪਾਸਬੁੱਕਾਂ, ਪੇਪਰਾਂ, ਲਿਫਾਫਿਆਂ ਆਦਿ ਨੂੰ ਸੈਨੀਟਾਈਜ਼ ਕਰਨ ਲਈ ਤਿਆਰ ਕੀਤਾ ਗਿਆ ਹੈ।

  

 

ਡੀਆਰਯੂਵੀਐੱਸ ਕੈਬਨਿਟ ਵਿੱਚ ਕਾਂਟੈਕਟ ਲੈਂਸ ਅਪ੍ਰੇਸ਼ਨ ਹੁੰਦਾ ਹੈ ਜੋ ਕਿ ਵਾਇਰਸ ਨੂੰ ਫੈਲਣੋਂ ਰੋਕਣ ਲਈ ਕਾਫੀ ਅਹਿਮ ਹੁੰਦਾ ਹੈ। ਪ੍ਰੌਕਸੀਮਿਟੀ ਸੈਂਸਰ ਸਵਿੱਚ, ਜੋ ਕਿ ਡਰਾਅਰ ਓਪਨਿੰਗ ਅਤੇ ਕਲੋਜ਼ਿੰਗ ਪ੍ਰਣਾਲੀ ਦੇ ਕਾਫੀ ਨੇੜੇ ਹੁੰਦਾ ਹੈ, ਇਸ ਦੇ ਅਪ੍ਰੇਸ਼ਨ ਨੂੰ ਆਟੋਮੈਟਿਕ ਅਤੇ ਕਾਂਟੈਕਟਲੈੱਸ  ਬਣਾ ਦਿੰਦਾ ਹੈ। 

 

 

ਇਹ ਯੂਵੀਸੀ ਦਾ 360 ਡਿਗਰੀ ਐਕਸਪੋਜ਼ਰ ਕੈਬਨਿਟ ਦੇ ਅੰਦਰ ਰੱਖੀ ਸਮੱਗਰੀ ਨੂੰ ਪ੍ਰਦਾਨ ਕਰਦਾ ਹੈ। ਇੱਕ ਵਾਰੀ ਪ੍ਰੋਜੈਕਟ  ਦੀ ਸੈਨੀਟਾਈਜ਼ੇਸ਼ਨ ਮੁਕੰਮਲ ਹੁੰਦੀ ਹੈ ਤਾਂ ਸਿਸਟਮ ਸਲੀਪ ਮੋਡ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਅਪ੍ਰੇਟਰ ਨੂੰ  ਉਡੀਕ ਨਹੀਂ ਕਰਨੀ ਪੈਂਦੀ ਜਾਂ ਯੰਤਰ ਨੇੜੇ ਖੜ੍ਹਾ ਨਹੀਂ ਹੋਣਾ ਪੈਂਦਾ।

 

 

ਆਰਸੀਆਈ ਨੇ ਇੱਕ ਆਟੋਮੈਟਿਡ ਯੂਵੀਸੀ ਕਰੰਸੀ ਸੈਨੀਟਾਈਜ਼ਿੰਗ ਯੰਤਰ ਵੀ ਵਿਕਸਿਤ ਕੀਤਾ ਹੈ ਜਿਸ ਨੂੰ ਨੋਟਸਕਲੀਨ ਦਾ ਨਾਮ ਦਿੱਤਾ ਗਿਆ ਹੈ। ਕਰੰਸੀ ਨੋਟਾਂ ਦੇ ਬੰਡਲ ਡੀਆਰਯੂਵੀਐੱਸ ਦੀ ਵਰਤੋਂ ਨਾਲ ਸੈਨੀਟਾਈਜ਼ ਕੀਤੇ ਜਾ ਸਕਦੇ ਹਨ ਪਰ ਇਸ ਦੀ ਵਰਤੋਂ ਨਾਲ ਹਰ ਕਰੰਸੀ ਨੋਟ ਨੂੰ ਸੈਨੀਟਾਈਜ਼ ਕਰਨ ਉੱਤੇ ਕਾਫੀ ਸਮਾਂ ਲਗਦਾ ਹੈ। 

 

 

ਇਸ ਉਦੇਸ਼ ਲਈ ਇੱਕ ਸੈਨੀਟਾਈਜ਼ਿੰਗ ਤਕਨੀਕ ਵਿਕਸਿਤ ਕੀਤੀ ਗਈ ਹੈ ਜਿੱਥੇ ਵਿਅਕਤੀ ਨੂੰ ਖੁਲ੍ਹੇ ਕਰੰਸੀ ਨੋਟ ਯੰਤਰ ਦੇ ਇਨਪੁਟ ਸਲਾਟ ਉੱਤੇ ਰੱਖਣੇ ਪੈਂਦੇ ਹਨ ਪਰ ਇਹ ਯੰਤਰ ਉਨ੍ਹਾਂ ਨੋਟਾਂ ਨੂੰ ਇੱਕ-ਇੱਕ ਕਰਕੇ ਚੁੱਕਦਾ ਹੈ ਅਤੇ ਉਨ੍ਹਾਂ ਨੂੰ ਯੂਵੀਸੀ ਲੈਂਪਾਂ ਦੀ ਇੱਕ ਲੜੀ ਵਿੱਚੋਂ ਲੰਘਾਉਂਦਾ ਹੈ ਜਿਸ ਨਾਲ ਉਨ੍ਹਾਂ ਦੀ ਮੁਕੰਮਲ ਡਿਸਇਨਫੈਕਸ਼ਨ ਹੋ ਜਾਂਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO Hyderabad invented device to sanitize Mobile Phone Laptop and Notes