ਅਗਲੀ ਕਹਾਣੀ

ਮਿਸ਼ਨ ਸ਼ਕਤੀ : ਪੁਲਾੜ ਵਿਚ ਮਲਬੇ ਦੀ ਚਿੰਤਾ ’ਤੇ DRDO ਦਾ ਬਿਆਨ

ਮਿਸ਼ਨ ਸ਼ਕਤੀ : ਪੁਲਾੜ ਵਿਚ ਮਲਬੇ ਦੀ ਚਿੰਤਾ ’ਤੇ DRDO ਦਾ ਬਿਆਨ

ਡੀਆਰਡੀਓ ਦੇ ਪ੍ਰਮੁੱਖ ਜੀ ਸਤੀਸ਼ ਰੇਡੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ‘ਸਮਰਥਾ ਪ੍ਰਦਰਸ਼ਨ’ ਅਤੇ ਵਿਸ਼ਵ ਪੁਲਾੜ ਸੰਪਤੀਆਂ ਨੂੰ ਮਲਬੇ ਦੇ ਖਤਰੇ ਤੋਂ ਬਚਾਉਣ ਲਈ ਮਿਸ਼ਨ ਸ਼ਕਤੀ ਦੌਰਾਨ 300 ਕਿਲੋਮੀਟਰ ਤੋਂ ਵੀ ਘੱਟ ਦਾਇਰੇ ਵਾਲੀ ਨੀਵੀਂ ਸ਼੍ਰੇਣੀ ਦੀ ਚੋਣ ਕੀਤੀ ਹੈ। ਉਨ੍ਹਾਂ ਦੀ ਇਸ ਟਿੱਪਣੀ ਤੋਂ ਕੁਝ ਦਿਨ ਪਹਿਲਾਂ ਨਾਸਾ ਨੇ ਉਪ ਗ੍ਰਹਿ ਭੇਦੀ ਮਿਜਾਇਲ ਪ੍ਰੀਖਣ (ਏ–ਸੈਟ) ਤੋਂ ਮਲਬੇ ਦੇ ਖਤਰੇ ਉਤੇ ਚਿੰਤਾ ਪ੍ਰਗਟ ਕੀਤੀ ਸੀ। ਭਾਰਤ ਨੇ 27 ਮਾਰਚ ਨੂੰ ਇਹ ਪ੍ਰੀਖਿਣ ਕੀਤਾ ਸੀ।

 

ਇੱਥੇ ਡੀਆਰਡੀਓ ਭਵਨ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਰੇਡੀ ਨੇ ਕਿਹਾ ਕਿ ਮਿਜਾਇਲ ਵਿਚ 1000 ਕਿਲੋਮੀਟਰ ਦੇ ਦਾਇਰੇ ਵਾਲੀ ਸ਼੍ਰੇਣੀ ਵਿਚ ਉਪਗ੍ਰਹਿ ਨੂੰ ਰੋਕਣ ਦੀ ਸਮਰਥਾ ਹੈ। ਰੇਡੀ ਨੇ ਕਿਹਾ ਕਿ ਕਿਹਾ ਕਿ ਸਮਰਥਾ ਪ੍ਰਦਰਸ਼ਨ ਲਈ ਪ੍ਰੀਖਣ ਵਾਸਤੇ ਕਰੀਬ 300 ਕਿਲੋਮੀਟਰ ਦੀ ਸ਼੍ਰੇਣੀ ਚੁਣੀ ਅਤੇ ਇਸਦਾ ਮਕਸਦ ਵਿਸ਼ਵ ਪੁਲਾੜ ਸੰਪੀਆਂ ਨੂੰ ਮਲਬੇ ਤੋਂ ਖਤਰਾ ਪਹੁੰਚਣ ਤੋਂ ਰੋਕਣਾ ਹੈ।

 

ਉਨ੍ਹਾਂ ਕਿਹਾ ਕਿ ਪ੍ਰੀਖਣ ਦੇ ਬਾਅਦ ਪੈਦਾ ਹੋਇਆ ਮਲਬਾ ਕੁਝ ਹਫਤਿਆਂ ਵਿਚ ਨਸ਼ਟ ਹੋ ਜਾਵੇਗਾ। ਮੰਗਲਵਾਰ (2 ਅਪ੍ਰੈਲ) ਨੂੰ ਨਾਸਾ ਨੇ ਉਸਦੇ ਇਕ ਉਪਗ੍ਰਹਿ ਨੂੰ ਭਾਰਤ ਵੱਲੋਂ ਮਾਰ ਸੁੱਟਣ ਨੂੰ  ਭਿਆਨਕ ਦੱਸਿਆ ਅਤੇ ਕਿਹਾ ਕਿ ਇਸ ਮਿਸ਼ਨ ਦੇ ਚਲਦੇ ਪੁਲਾੜ ਵਿਚ ਮਲਬੇ ਦੇ 400 ਟੁਕੜੇ ਖਿੰਡ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO Says India chose much lower for A SAT test to avoid debris threat to global space assets