ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਕੀਤਾ ਆਕਾਸ਼-1S ਮਿਸਾਈਲ ਡਿਫ਼ੈਂਸ ਸਿਸਟਮ ਦਾ ਸਫ਼ਲ ਪ੍ਰੀਖਣ

ਰੱਖਿਆ ਖੋਜ ਅਤੇ ਵਿਕਾਸ ਸੰਸਥਾ ਨੇ ਅੱਜ ਸੋਮਵਾਰ ਨੂੰ ਆਕਾਸ਼-1S ਮਿਸਾਈਲ ਡਿਫ਼ੈਂਸ ਸਿਸਟਮ ਦਾ ਸਫਲ ਪ੍ਰੀਖਣ ਕੀਤਾ। ਇਹ ਮਿਸਾਈਲ ਦਾ ਨਵਾਂ ਵਰਜਨ ਹੈ ਜਿਸ ਚ 100 ਫੀਸਦ ਸਹੀ ਨਿਸ਼ਾਨਾ ਲਗਾਉਣ ਵਾਲੀ ਸਵਦੇਸ਼ੀ ਤਕਨੀਕ ਲਗੀ ਹੈ। ਇਸ ਮਿਸਾਈਲ ਦਾ ਲੰਘੇ ਦੋ ਦਿਨਾਂ ਚ ਦੂਜਾ ਪ੍ਰੀਖਣ ਕੀਤਾ ਗਿਆ ਹੈ।

 

 

ਇਸ ਮਿਸਾਈਲ ਨਾਲ ਜ਼ਮੀਨੀ ਸਤਹਿ ਤੋਂ ਹਵਾ ਚ ਦੁ਼ਸ਼ਮਨ ਦੇ ਮਿਸਾਈਲ, ਲੜਾਕੂ ਜਹਾਜ਼ ਆਦਿ ਨੂੰ ਮਾਰ ਗਿਰਾਇਆ ਜਾ ਸਕਦਾ ਹੈ। ਜ਼ਮੀਨ ਤੋਂ ਹਵਾ ਚ ਮਾਰ ਕਰਨ ਵਾਲੀ ਇਹ ਪਹਿਲੀ ਮਿਸਾਈਲ ਹੈ ਜਿਸ ਚ ਰੇਡੀਓ ਤਰੰਗਾਂ ਦੇ ਆਧਾਰ ਤੇ ਆਪਣੇ ਟੀਚੇ ਨੂੰ ਤਬਾਹ ਕਰਨ ਲਈ ਸਵਦੇਸ਼ੀ ਤਕਨੀਕ ਪ੍ਰਣਾਲੀ ਵਰਤੀ ਗਈ ਹੈ।

 

 

ਇਸ ਮਿਸਾਈਲ ਨੂੰ ਡੀਆਰਡੀਓ ਨੇ ਬਣਾਇਆ ਹੈ। ਇਸ ਮਿਸਾਈਲ ਬ੍ਰਹਮੋਸ ਵਾਂਗ ਸੁਪਰਸੋਨਿਕ ਮਿਸਾਈਲ ਹੈ, ਜਿਸ ਦੀ ਅਧਿਕਤਮ ਰਫ਼ਤਾਰ 3,087 ਕਿਲੋਮੀਟਰ ਪ੍ਰਤੀ ਘੰਟਾ ਹੈ। ਆਕਾਸ਼ ਮਿਸਾਈਲ ਤੋਂ ਜ਼ਮੀਨੀ ਸਤਹਿ ਤੋਂ ਦੁਸ਼ਮਨਾਂ ਦੇ ਲੜਾਕੂ ਜਹਾਜ਼, ਡ੍ਰੋਨ, ਕਰੂਜ਼ ਮਿਸਾਈਲਾਂ ਨੂੰ ਹਵਾ ਚ ਤਬਾਹ ਕੀਤਾ ਜਾ ਸਕਦਾ ਹੈ। ਇਹ ਮੀਡੀਅਮ ਰੇਂਜ ਮਿਸਾਈਲ ਹੈ ਜਿਹੜੀ 25 ਕਿਲੋਮੀਟਰ ਤਕ ਮਾਰ ਕਰ ਸਕਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO successfully test fired the Akash-1S surface to air defence missile system