ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਆਰਡੀਓ ਨੇ ਲੜਾਕੂ ਜਹਾਜ਼ ਸੁਖੋਈ ਨਾਲ ਗਾਇਡੇਡ ਬੰਬ ਛੱਡਣ ਦਾ ਕੀਤਾ ਸਫ਼ਲ ਟੈਸਟ

 

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਪੋਕਰਣ ਵਿਚ ਇੱਕ ਸੁਖੋਈ ਲੜਾਕੂ ਜਹਾਜ਼ ਨਾਲ 500 ਕਿਲੋ ਗ੍ਰਾਮ ਦੇ  ਇੱਕ ਗਾਈਡੇਡ ਬੰਬ ਨੂੰ ਛੱਡਣ ਦਾ ਸਫ਼ਲ ਟੈਸਟ ਕੀਤਾ। ਇਹ ਬੰਬ ਦੇਸ਼ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ।

 

ਰੱਖਿਆ ਮੰਤਰਾਲੇ ਨੇ ਕਿਹਾ ਕਿ ਗਾਇਡੇਡ ਬੰਬ ਨੇ ਸਫ਼ਲਤਾਪੂਰਵਕ ਰੇਂਜ ਹਾਸਲ ਕਰਦੇ ਹੋਏ ਟੀਚੇ ਉੱਤੇ ਕਾਫ਼ੀ ਸਟੀਕ ਨਿਸ਼ਾਨਾ ਲਾਇਆ। ਮੰਤਰਾਲਾ ਨੇ ਕਿਹਾ ਕਿ ਡੀਆਰਡੀਓ ਨੇ ਰਾਜਸਥਾਨ ਦੇ ਪੋਕਰਣ ਟੈਸਟ ਰੇਂਜ ਨਾਲ ਐਸਯੂ 30 ਐਮਕੇਆਈ ਜਹਾਜ਼ ਤੋਂ ਅੱਜ 500 ਕਿਲੋਗ੍ਰਾਮ ਸ਼੍ਰੇਣੀ ਦੇ ਇੱਕ ਗਾਇਡੇਡ ਬੰਬ ਦਾ ਸਫ਼ਲ ਊਡਾਨ ਟੈਸਟ ਕੀਤਾ।

 


ਬਿਆਨ ਅਨੁਸਾਰ ਬੰਬ ਛੱਡਣ ਦੇ ਸਾਰੇ ਟੈਸਟਾਂ ਦੌਰਾਨ ਮਿਸ਼ਨ ਦੇ ਸਾਰੇ ਉਦੇਸ਼ ਪੂਰੇ ਹੋ ਗਏ।  ਇਹ ਸਿਸਟਮ ਵੱਖ ਵੱਖ ਹਥਿਆਰਾਂ ਨੂੰ ਚੁੱਕਣ ਦੇ ਸਮਰੱਥ ਹੈ। ਗਾਇਡੇਡ ਬੰਬ ਦਾ ਟੈਸਟ ਜਿਹੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਦੋ ਦਿਨ ਪਹਿਲਾਂ ਹੀ ਭਾਰਤੀ ਹਵਾਈ ਸੈਨਾ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਇੱਕ ਸੁਖੋਈ ਜਹਾਜ਼ ਨਾਲ ਸੁਪਰਸੋਨਿਕ ਬ੍ਰਹਿਮੋਸ ਕਰੂਜ਼ ਮਿਜ਼ਾਈਲ ਦੇ ਹਵਾਈ ਸੰਸਕਰਨ ਦਾ ਸਫ਼ਲ ਟੈਸਟ ਕੀਤਾ ਹੈ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DRDO test fires guided bomb from Sukhoi combat jet