ਹਰਿਆਣੇ ਵਿਚ ਖਿੜਕੀ ਦੌਲਾ ਟੋਲ ਪਲਾਜ਼ਾ 'ਤੇ ਇਕ ਮਹਿਲਾ ਕਰਮਚਾਰੀ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਹਨ ਚਾਲਕ ਕਿਸ ਪ੍ਰਕਾਰ ਟੋਲ ਕਰਮੀਆਂ ਨਾਲ ਬਦਤਮੀਜੀ ਉੱਤੇ ਉਤਾਰੂ ਹੋ ਜਾਂਦੇ ਹਨ।
ਨਿਊਜ਼ ਏਜੰਸੀ ਏਐਨਆਈ ਨੇ ਮਹਿਲਾ ਟੋਲ ਕਰਮੀ ਨਾਲ ਕੁੱਟਮਾਰ ਦਾ ਸੀਸੀਟੀਓ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਟੋਲ ਮੰਗਣ ਨੂੰ ਲੈ ਕੇ ਇੱਕ ਡਰਾਈਵਰ ਮਹਿਲਾ ਕਰਮਚਾਰੀ ਨਾਲ ਬਹਿਸ ਕਰਨ ਲੱਗਾ।
#WATCH Kherki Daula toll plaza employee slapped by a car driver today following argument over toll charges (Source: CCTV) #Haryana pic.twitter.com/8WtJ7vft8D
— ANI (@ANI) August 29, 2019
ਇਸ ਮਹਿਲਾ ਕਰਮਚਾਰੀ ਨੇ ਵੀ ਕੁਝ ਅਜਿਹਾ ਕਿਹਾ ਜਿਸ ਨਾਲ ਦੋਸ਼ੀ ਨੇ ਮਹਿਲਾ ਨੂੰ ਗਲ੍ਹ 'ਤੇ ਥੱਪੜ ਮਾਰ ਦਿੱਤਾ। ਮਹਿਲਾ ਨੇ ਵੀ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿਸ ਕਾਰਨ ਦੋਵਾਂ ਵਿੱਚ ਲੜਾਈ ਹੋ ਗਈ।
ਦੇਖੋ ਕਿਸ ਤਰ੍ਹਾਂ ਨਾਲ ਮਹਿਲਾ ਕਰਮਚਾਰੀ ਨਾਲ ਦੋਸ਼ੀ ਡਰਾਈਵਰ ਨੇ ਕੁੱਟਮਾਰ ਕੀਤੀ।