ਅਗਲੀ ਕਹਾਣੀ

ਜਦੋਂ ਮਹਿਲਾ ਤਹਿਸੀਲਦਾਰ ਨੂੰ ਜਿਉਂਦਾ ਸਾੜ ਰਹੇ ਸਨ ਦਰਿੰਦੇ, ਡਰਾਈਵਰ ਨੇ ਕੀਤੀ ਸੀ ਬਚਾਉਣ ਦੀ ਕੋਸ਼ਿਸ਼

ਮਹਿਲਾ ਤਹਿਸੀਲਦਾਰ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਜਿਉਂਦਾ ਸਾੜ ਕੇ ਮਾਰਨ ਦੀ ਘਟਨਾ ਦੇ ਅਗਲੇ ਦਿਨ ਮੰਗਲਵਾਰ ਨੂੰ ਉਸ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਡਰਾਈਵਰ ਬਚਾਉਣ ਦੀ ਕੋਸ਼ਿਸ਼ ਵਿੱਚ ਝੁਲਸ ਗਿਆ ਸੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।  

 

ਅਬਦੁਲਾਪੁਰਮੇਟ ਵਿੱਚ ਤਹਿਸੀਲਦਾਰ ਵਿਜੈ ਰੈੱਡੀ (37) ਨੂੰ ਉਸ ਦੇ ਦਫ਼ਤਰ ਵਿੱਚ ਸੋਮਵਾਰ ਦੁਪਹਿਰ ਸੁਰੇਸ਼ ਨੇ ਕਥਿਤ ਰੂਪ ਵਿੱਚ ਕੁਝ ਜ਼ਮੀਨੀ ਝਗੜੇ ਦੇ ਚੱਲਦਿਆਂ ਜਿਉਂਦਾ ਸਾੜ ਦਿੱਤਾ ਸੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।

 

 

 

 

ਵਿਜਯਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਕਰਮਚਾਰੀ ਵੀ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿੱਚ ਵਿਜਯਾ ਦੇ ਡਰਾਈਵਰ ਗੁਰੂਨਾਥਮ ਵੀ ਸੀ। ਘਟਨਾ ਵਿੱਚ ਹਮਲਾਵਰ ਵੀ ਕਰੀਬ 60 ਫੀਸਦੀ ਸੜ ਗਿਆ ਅਤੇ ਤਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਾਚਕੌਂਡਾ ਪੁਲਿਸ ਕਮਿਨਸ਼ਰ ਮਹੇਸ਼ ਐਮ ਭਾਗਵਤ ਨੇ ਪੀਟੀਆਈ ਨੂੰ ਦੱਸਿਆ ਕਿ ਗੁਰੂਨਾਥਮ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:driver Gurunatham dies who was injured while trying to save Abdullahpurmet Tehsildar