ਅਗਲੀ ਕਹਾਣੀ

ਕਠੂਆ `ਚ 45 ਕਿਲੋ ਚਰਸ ਸਮੇਤ ਇੱਕ ਕਾਬੂ

ਕਠੂਆ `ਚ 45 ਕਿਲੋ ਚਰਸ ਸਮੇਤ ਇੱਕ ਕਾਬੂ

ਕਠੂਆ ਪੁਲਿਸ ਨੇ ਅੱਜ ਮੰਗਲਵਾਰ ਚਡਵਾਲ ਇਲਾਕੇ `ਚ ਇੱਕ ਸਮੱਗਲਰ ਨੁੰ 45 ਕਿਲੋਗ੍ਰਾਮ ਚਰਸ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚਰਸ ਬਹੁਤ ਸ਼ੁੱਧ ਕਿਸਮ ਦੀ ਹੈ ਅਤੇ ਕੌਮਾਂਤਰੀ ਬਾਜ਼ਾਰ `ਚ ਇਸ ਦੀ ਕੀਮਤ 1 ਕਰੋੜ ਰੁਪਏ ਦੇ ਲਗਭਗ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਆਮ ਦਿਨਾਂ ਵਾਂਗ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਇੱਕ ਵਾਹਨ `ਚੋਂ ਇਹ ਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਇਸ ਨਸ਼ੇ ਨੂੰ ਸਮੱਗਲ ਕਰਨ ਵਾਲੇ ਦੀ ਸ਼ਨਾਖ਼ਤ ਮੁਹੰਮਦ ਜ਼ਾਕਿਰ ਸ਼ੇਖ਼ ਪੁੱਤਰ ਮੁਹੰਮਦ ਅਲੀ ਸ਼ੇਖ਼ ਵਾਸੀ ਨੂਰ ਜਹਾਂ ਚਾਲ, ਟਵੇਰਾ ਹੋਟਲ, ਹਜੂਰੀ ਦਰਗਾਹ, ਥਾਣੇ (ਮਹਾਰਾਸ਼ਟਰ) ਵਜੋਂ ਹੋਈ ਹੈ। ਪੁਲਿਸ ਅਗਲੇਰੀ ਤਫ਼ਤੀਸ਼ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drug peddlar arrested with 45 kg charas