ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਨੌਇਡਾ ਦੇ ਘਰ ’ਚੋਂ 1,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ

​​​​​​​ਨੌਇਡਾ ਦੇ ਘਰ ’ਚੋਂ 1,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ

ਨਾਰਕੌਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰੇਟਰ ਨੌਇਡਾ ਦੇ ਇੱਕ ਘਰ ਵਿੱਚੋਂ 1,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਦੇਸ਼ ਵਿੱਚ ਕਿਸੇ ਇੱਕੋ ਸਥਾਨ ਤੋਂ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਦੇ ਵੀ ਬਰਾਮਦ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਰ ਅੰਦਰੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਦੋ ਨਾਈਜੀਰੀਅਨ ਹੈ, ਜਦ ਕਿ ਇੱਕ ਦੱਖਣੀ ਅਫ਼ਰੀਕੀ ਹੈ। ਜਿਸ ਘਰ ਵਿੱਚ ਇਹ ਰਹਿ ਰਹੇ ਸਨ, ਉਹ ਇੱਕ ਆਈਪੀਐੱਸ ਅਧਿਕਾਰੀ ਦਾ ਹੈ।

 

 

ਇਸ ਘਰ ’ਚੋਂ 1,818 ਕਿਲੋਗ੍ਰਾਮ ਨਸ਼ੀਲਾ ਪਦਾਰਥ ਸੂਡੋ–ਐਫ਼ੇਡ੍ਰੀਨ ਬਰਾਮਦ ਹੋਇਆ ਹੈ। NCB ਦੇ ਜ਼ੋਨਲ ਡਾਇਰੈਕਟਰ ਮਾਧਵ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ ਹੀ ਨਹੀਂ ਕਦੇ ਕਿਸੇ ਹੋਰ ਦੇਸ਼ ਵਿੱਚ ਵੀ ਕਿਸੇ ਇੱਕ ਸਥਾਨ ਤੋਂ ਪਿਛਲੇ ਤਿੰਨ ਸਾਲਾਂ ਦੌਰਾਲ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਦੇ ਨਹੀਂ ਫੜੀ ਗਈ।

 

 

ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ 31 ਸਾਲਾਂ ਦੀ ਨੋਮਸਾ ਲੁਤਾਲੋ ਨਾਂਅ ਦੀ ਇੱਕ ਮਹਿਲਾ ਯਾਤਰੀ ਤੋਂ ਨਸ਼ੀਲਾ ਪਦਾਰਥ ਫੜਿਆ ਗਿਆ ਸੀ। ਉਸੇ ਨੇ ਦੱਸਿਆ ਕਿ ਉਸ ਦੇ ਸੂਟਕੇਸ ਵਿੱਚ ਮੌਜੂਦ 24.7 ਕਿਲੋਗ੍ਰਾਮ ਸੂਡੋ–ਐਫ਼ੇਡ੍ਰੀਨ ਨੌਇਡਾ ’ਚ ਰਹਿੰਦੇ ਦੋ ਨਾਈਜੀਰੀਅਨਾਂ ਤੋਂ ਲਈ ਹੈ।

 

 

ਇਹ ਔਰਤ ਦੁਬਈ ਰਸਤੇ ਜੌਹਨਸਬਰਗ (ਦੱਖਣੀ ਅਫ਼ਰੀਕਾ) ਜਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drugs worth Rs 1000 Crore seized from a NOIDA house