ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਕਿਤੋਂ ਵੀ ਨਹੀਂ ਆਉਣ ਦੇਵਾਂਗੇ ਨਸ਼ੀਲੇ ਪਦਾਰਥ: ਅਮਿਤ ਸ਼ਾਹ

ਭਾਰਤ ’ਚ ਕਿਤੋਂ ਵੀ ਨਹੀਂ ਆਉਣ ਦੇਵਾਂਗੇ ਨਸ਼ੀਲੇ ਪਦਾਰਥ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨਵੀਂ ਦਿੱਲੀ ’ਚ ਬਿਮਸਟੈਕ ਦੇਸ਼ਾਂ ਲਈ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਨਿਪਟਣ ਬਾਰੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਾਰਕੌਟਿਕਸ ਕੰਟਰੋਲ ਬਿਊਰੋਂ ਵੱਲੋਂ ਅੱਜ ਬਿਮਸਟੈਕ ਦੇਸ਼ਾਂ ਲਈ ਨਾਰਕੌਟਿਕਸ ਡ੍ਰੱਗਜ਼ ਜਿਹੇ ਨਾਜ਼ੁਕ ਵਿਸ਼ੇ ਉੱਤੇ ਦੋ ਦਿਨਾ ਸੰਮੇਲਨ ਰੱਖਿਆ ਗਿਆ ਹੈ। ਇੱਥੇ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਸਾਰੇ ਪੱਖਾਂ ਉੱਤੇ ਤੁਹਾਡੇ ਵਿਚਾਲੇ ਵਿਚਾਰ–ਵਟਾਂਦਰਾ ਹੋਵੇਗਾ ਤੇ ਕੁਝ ਫ਼ੈਸਲੇ ਵੀ ਲਏ ਜਾਣਗੇ।

 

 

ਸ੍ਰੀ ਸ਼ਾਹ ਨੇ ਕਿਹਹਾ ਕਿ ਉਹ ਅੱਜ ਸਭ ਨੂੰ ਇਹ ਭਰੋਸਾ ਦੇਣਾ ਚਾਹੁੰਦੇ ਹਨ ਕਿ ਅਸੀਂ ਦੁਨੀਆ ’ਚ ਕਿਸੇ ਵੀ ਥਾਂ ਤੋਂ ਭਾਰਤ ’ਚ ਨਸ਼ੀਲੇ ਪਦਾਰਥ ਨਹੀਂ ਆਉਣ ਦੇਵਾਂਗੇ। ਨਾਲ ਹੀ ਅਜਿਹੇ ਪਦਾਰਥ ਭਾਰਤ ’ਚੋਂ ਕਿਤੇ ਬਾਹਰ ਵੀ ਨਹੀਂ ਜਾਣ ਦਿੱਤੇ ਜਾਣਗੇ। ਅਸੀਂ ਸਮੁੱਚੇ ਵਿਸ਼ਵ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਰੋਕਣ ਲਈ ਦ੍ਰਿੜ੍ਹ ਸੰਕਲਪਿਤ ਹਾਂ।

 

 

ਸ੍ਰੀ ਅਮਿਤ ਸ਼ਾਹ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਪੇਸ਼ ਕੀਤੀ ਗਈ ਵਰਲਡ ਡ੍ਰੱਗ ਰਿਪੋਰਟ ਮੁਤਾਬਕ 15 ਤੋਂ 64 ਸਾਲ ਤੱਕ ਦੀ ਉਮਰ ਦੇ 5.5 ਫ਼ੀ ਸਦੀ ਲੋਕ ਪੂਰੀ ਦੁਨੀਆ ’ਚ ਨਸ਼ਿਆਂ ਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਹੈ ਕਿ 27 ਕਰੋੜ ਤੋਂ ਵੱਧ ਲੋਕ ਨਸ਼ੇ ਕਰਦੇ ਹਨ। ਇਸ ਗਿਣਤੀ ਵਿੱਚ ਵਾਧਾ ਤੇਜ਼ੀ ਨਾਲ ਹੁੰਦਾ ਜਾ ਰਿਹਾ ਹੈ ਕਿਉਂਕਿ ਸਾਲ 2010 ’ਚ ਇਹ ਗਿਣਤੀ 21 ਕਰੋੜ ਸੀ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੇ ਨਸ਼ੀਲੇ ਪਦਾਰਥਾਂ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ। ਅਸੀਂ ਦੇਸ਼ ਵਿੱਚ ਨਾਰਕੌਟਿਕਸ ਕੰਟਰੋਲ ਲਈ ਕਈ ਸਖ਼ਤ ਕਦਮ ਚੁੱਕੇ ਹਨ। ਕੌਮਾਂਤਰੀ ਪੱਧਰ ਉੱਤੇ ਵੀ ਸੰਯੁਕਤ ਰਾਸ਼ਟਰ ਤੇ ਇੰਟਰਪੋਲ ਦੇ ਨਾਲ ਵੀ ਅਨੇਕ ਕਦਮ ਚੁੱਕੇ ਗਏ ਹਨ।

 

 

ਬਿਮਸਟੈਕ ਕਾਨਫ਼ਰੰਸ ਨਾਲ ਇਸ ਦਿਸ਼ਾ ਵਿੱਚ ਇਹ ਇੱਕ ਨਵਾਂ ਕਦਮ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਡ੍ਰੱਗਜ਼ ਦਾ ਵਪਾਰ ਸਮਾਜ–ਵਿਰੋਧੀ ਤੱਤਾਂ ਤੇ ਅੰਤਵਾਦੀਆਂ ਲਈ ਆਮਦਨ ਦਾ ਪ੍ਰਮੁੱਖ ਸਾਧਨ ਹੈ। ਇਹ ਤੱਤ ਇਸ ਆਮਦਨ ਦੀ ਵਰਤੋਂ ਆਪਣੀਆਂ ਨਾਜਾਇਜ਼ ਤੇ ਗ਼ੈਰ–ਕਾਨੂੰਨੀ ਗਤੀਵਿਧੀਆਂ ਲਈ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drugs would never be allowed to smuggle in India says Amit Shah