ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਗੁੱਸੇ ‘ਚ ਸੱਪ ਨੂੰ ਹੀ ਕੱਚਾ ਖਾ ਗਿਆ ਸ਼ਰਾਬੀ


ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਰਾਬੀ ਨੌਜਵਾਨ ਨੂੰ ਸੱਪ ਵੱਲੋਂ ਡੰਗਣ ਤੋਂ ਬਾਅਦ ਸ਼ਰਾਬੀ ਗੁੱਸੇ ‘ਚ ਸੱਪ ਨੂੰ ਹੀ ਕੱਚਾ ਖਾ ਗਿਆ। 

 

ਏਟਾ ਦੇ ਅਸਰੌਲੀ ਪਿੰਡ ਵਿੱਚ ਰਹਿਣ ਵਾਲੇ ਰਾਜ ਕੁਮਾਰ ਨੂੰ ਜਦੋਂ ਸੱਪ ਨੇ ਡੰਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਆ ਗਿਆ। ਰਾਜ ਕੁਮਾਰ ਦੇ ਪਿਤਾ ਨੇ ਪੱਤਰਕਾਰਾਂ ਨੇ ਦੱਸਿਆ ਕਿ ਮੇਰਾ ਬੇਟਾ ਸ਼ਰਾਬ ਪੀ ਕੇ ਆਇਆ ਸੀ। ਉਦੋਂ ਹੀ ਇੱਕ ਸੱਪ ਘਰ ਅੰਦਰ ਦਾਖ਼ਲ ਹੋਇਆ ਅਤੇ ਉਸ ਨੇ ਡੰਗ ਲਿਆ। ਇਸ ਤੋਂ ਬਾਅਦ ਬੇਟੇ ਨੇ ਸੱਪ ਦੇ ਟੁਕੜੇ ਟੁਕੜੇ ਕਰ ਦਿੱਤੇ।  ਉਸ ਦੀ ਹਾਲਤ ਕਾਫੀ ਗੰਭੀਰ ਹੈ।

 

ਡਾਕਟਰਾਂ ਦਾ ਕਹਿਣਾ ਹੈ ਕਿ ਰਾਜ ਕੁਮਾਰ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ। ਇਲਾਜ ਕਰ ਰਹੇ ਇਕ ਡਾਕਟਰ ਨੇ ਦੱਸਿਆ ਕਿ ਇਕ ਮਰੀਜ਼ ਮੇਰੇ ਕੋਲ ਆਇਆ ਅਤੇ ਕਿਹਾ ਕਿ ਉਸ ਨੇ ਸੱਪ ਨੂੰ ਡੰਗਿਆ ਹੈ। ਮੈਂ ਸੋਚਿਆ ਕਿ ਸੱਪ ਨੇ ਇਸ ਨੂੰ ਕੱਟਿਆ ਹੈ। ਉਸ ਦੀ ਹਾਲਤ ਕਾਫ਼ੀ ਗੰਭੀਰ ਹੈ। ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।

 

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drunk man in Uttar Pradesh bites snake into pieces after it bit him