ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਸ਼ਰਾਬੀ ਡਰਾਇਵਰ ਨੇ ਕਾਰ ਫ਼ੁੱਟਪਾਥ `ਤੇ ਚੜ੍ਹਾਈ, ਸੁੱਤੇ ਪਏ ਦੋ ਮਰੇ

ਦਿੱਲੀ `ਚ ਸ਼ਰਾਬੀ ਡਰਾਇਵਰ ਨੇ ਕਾਰ ਫ਼ੁੱਟਪਾਥ `ਤੇ ਚੜ੍ਹਾਈ, ਸੁੱਤੇ ਪਏ ਦੋ ਮਰੇ

ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ `ਚ ਇੱਕ ਕਥਿਤ ਸ਼ਰਾਬੀ ਡਰਾਇਵਰ ਦੇਵੇਸ਼ ਨੇ ਆਪਦੀ ਕਾਰ ਫ਼ੁੱਟਪਾਥ `ਤੇ ਚੜ੍ਹਾ ਕੇ ਸੁੱਤੇ ਪਏ ਦੋ ਵਿਅਕਤੀਆਂ ਦੀ ਜਾਨ ਲੈ ਲਈ ਤੇ ਦੋ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤੇ। ਇਹ ਘਟਨਾ ਅੱਜ ਤੜਕੇ ਦੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਦੇਵੇਸ਼ ਇੱਕ ਸਾਫ਼ਟਵੇਅਰ ਫ਼ਰਮ `ਚ ਡਰਾਇਵਰ ਹੇ ਤੇ ਉਸ ਨੂੰ ਮੌਕੇ `ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਦੇਵੇਸ਼ ਪਸ਼ਚਿਮ ਵਿਹਾਰ ਤੋਂ ਹਵਾਈ ਅੱਡੇ ਵੱਲ ਜਾ ਰਿਹਾ ਸੀ, ਜਿੱਥੋਂ ਉਸ ਨੇ ਆਪਣੇ ਦੋਸਤ ਨੂੰ ਲੈਣਾ ਸੀ। ਉਹ ਆਪਣੀ ਹੌਂਡਾ ਸਿਵਿਕ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ।


ਰਾਜੌਰੀ ਗਾਰਡਨ ਫ਼ਲਾਈਓਵਰ ਨੇੜੇ ਕਾਰ ਬੇਕਾਬੂ ਹੋ ਕੇ ਫ਼ੁੱਟਪਾਥ `ਤੇ ਜਾ ਚੜ੍ਹੀ, ਜਿੱਥੇ ਚਾਰ ਜਣੇ ਸੁੱਤੇ ਪਏ ਸਨ। ਦੋ ਜਣਿਆਂ ਦੀ ਤਾਂ ਮੌਕੇ `ਤੇ ਹੀ ਮੌਤ ਹੋ ਗਈ, ਜਦ ਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਇਦ ਦੇਵੇਸ਼ ਨੇ ਰਾਤ ਨੂੰ ਕੁਝ ਵੱਧ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਨਸ਼ਾ ਹਾਲੇ ਉੱਤਰਿਆ ਨਹੀਂ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Drunkard driver killed two on Delhi footpath