ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀਆਂ ਨਾਲ ਫੜ੍ਹੇ ਗਏ DSP ਦਵਿੰਦਰ ਕੇਸ ਦੀ ਜਾਂਚ ਹੋਵੇ: ਕਮਲਨਾਥ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਡੀਐਸਪੀ ਦਵਿੰਦਰ ਸਿੰਘ ਨੂੰ ਜੰਮੂ-ਕਸ਼ਮੀਰ ਵਿੱਚ ਕਥਿਤ ਤੌਰ ‘ਤੇ ਅੱਤਵਾਦੀਆਂ ਸਮੇਤ ਗ੍ਰਿਫਤਾਰ ਕਰਨ ਦੇ ਮੱਦੇਨਜ਼ਰ ਹੋਰਨਾਂ ਮਾਮਲਿਆਂ ਚ ਸ਼ਮੂਲੀਅਤ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

 

ਕਮਲਨਾਥ ਨੇ ਇੱਕ ਟਵੀਟ ਵਿੱਚ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਤਾਇਨਾਤ ਡੀਐਸਪੀ ਦਵਿੰਦਰ ਸਿੰਘ ਅੱਤਵਾਦੀਆਂ ਦੇ ਨਾਲ ਫੜਿਆ ਗਿਆ। ਦਵਿੰਦਰ ਸਿੰਘ ਦੇ ਸੰਸਦ ਹਮਲੇ ਅਤੇ ਪੁਲਵਾਮਾ ਕਾਂਡ ਚ ਸ਼ੱਕੀ ਭੂਮਿਕਾ ਬਾਰੇ ਵੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਖੂਫੀਆ ਅਸਫਲਤਾ ਦਾ ਕੇਸ ਹੈ। ਇਸ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ।

 

ਦੱਸ ਦੇਈਏ ਕਿ ਡੀਐਸਪੀ ਦਵਿੰਦਰ ਸਿੰਘ ਨੂੰ 11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਅਤੇ ਵਕੀਲ ਇਰਫਾਨ ਦੇ ਨਾਲ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਸ ਦੀ ਕਾਰ ਨੂੰ ਸ੍ਰੀਨਗਰ-ਜੰਮੂ ਰਾਜਮਾਰਗ 'ਤੇ ਪੁਲਿਸ ਨੇ ਰੋਕਿਆ ਸੀ। ਜੰਮੂ ਕਸ਼ਮੀਰ ਪੁਲਿਸ ਦੇ ਅਨੁਸਾਰ ਦਵਿੰਦਰ ਬਾਬੂ ਅਤੇ ਉਸਦੇ ਸਾਥੀ ਨੂੰ ਜੰਮੂ ਲੈ ਜਾ ਰਿਹਾ ਸੀ।

 

ਜੰਮੂ ਕਸ਼ਮੀਰ ਪੁਲਿਸ ਦੇ ਸੂਤਰਾਂ ਅਨੁਸਾਰ, ਦਵਿੰਦਰ ਸਿੰਘ ਨੂੰ ਦੋ ਹਿਜ਼ਬੁਲ ਅੱਤਵਾਦੀਆਂ ਨੂੰ ਚੰਡੀਗੜ੍ਹ ਲਿਜਾਣ ਅਤੇ ਗਣਤੰਤਰ ਦਿਵਸ ਜਾਂ ਇਸ ਤੋਂ ਪਹਿਲਾਂ ਕਿਸੇ ਹਮਲੇ ਲਈ ਦਿੱਲੀ ਲਿਜਾਣ ਲਈ 12 ਲੱਖ ਰੁਪਏ ਦਿੱਤੇ ਜਾਣ ਦੀ ਸੰਭਾਵਨਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DSP Davinder case caught with terrorists to be investigated: Kamal Nath