ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'DSP ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਲੁਕਾਉਣ ਲਈ ਬਣਾਏ ਸਨ 3 ਮਕਾਨ'

'DSP ਦਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਲੁਕਾਉਣ ਲਈ ਬਣਾਏ ਸਨ 3 ਮਕਾਨ'

ਅੱਤਵਾਦੀ ਜੱਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਫੜੇ ਗਏ ਜੰਮੂ–ਕਸ਼ਮੀਰ ਦੇ ਗ੍ਰਿਫ਼ਤਾਰ ਤੇ ਮੁਅੱਤਲ ਡੀਐੱਸਪੀ (DSP) ਦਵਿੰਦਰ ਸਿੰਘ ਤੋਂ ਲਗਾਤਾਰ ਪੁੱਛਗਿੱਛ ਚੱਲ ਰਹੀ ਹੈ ਤੇ ਨਿੱਤ ਨਵੇਂ ਇੰਕਸ਼ਾਫ਼ ਹੋ ਰਹੇ ਹਨ। ਰਾਸ਼ਟਰੀ ਜਾਂਚ ਏਜੰਸੀ (NIA) ਦੇ ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਦਵਿੰਦਰ ਸਿੰਘ ਨੇ ਕਥਿਤ ਤੌਰ ’ਤੇ ‘ਅੱਤਵਾਦੀਆਂ ਨੂੰ ਲੁਕਾਉਣ ਲਈ ਤਿੰਨ ਮਕਾਨ ਬਣਵਾਏ ਹੋਏ ਸਨ।’

 

 

ਅਜਿਹੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਸ੍ਰੀਨਗਰ ’ਚ ਕਈ ਇਲਾਕਿਆਂ ’ਚ ਛਾਪੇ ਮਾਰੇ ਗਏ। ਹਾਲੇ ਦਵਿੰਦਰ ਸਿੰਘ ਨੂੰ ਦਿੱਲੀ ਨਹੀਂ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਨੇ ਸ੍ਰੀਨਗਰ ਦੇ ਇੰਦਰਾਨਗਰ ਸਥਿਤ ਘਰ ਵਿੱਚ ਹੀ ਅੱਤਵਾਦੀਆਂ ਦੇ ਰਹਿਣ ਦਾ ਇੰਤਜ਼ਾਮ ਨਹੀਂ ਕੀਤਾ ਸੀ, ਸਗੋਂ ਚਾਨਪੁਰਾ ਤੇ ਸਨਤ ਨਗਰ ਇਲਾਕਿਆਂ ’ਚ ਵੀ ਉਨ੍ਹਾਂ ਦੇ ਰਹਿਣ ਦੇ ਇੰਤਜ਼ਾਮ ਕੀਤੇ ਸਨ।

 

 

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਘਰ ਨਿਰਦੋਸ਼ ਲੋਕਾਂ ਨੂੰ ਅੱਤਵਾਦ ਦੇ ਮਾਮਲਿਆਂ ਵਿੱਚ ਫਸਾ ਕੇ ਉਨ੍ਹਾਂ ਤੋਂ ਵਸੂਲੇ ਗਏ ਪੈਸਿਆਂ ਨਾਲ ਖੜ੍ਹੇ ਕੀਤੇ ਗਏ ਸਨ। ਅੱਤਵਾਦੀਆਂ ਨੂੰ ਲੁਕਾਉਣ ਲਈ ਦਵਿੰਦਰ ਸਿੰਘ ਗੁਲਸ਼ਨ ਨਗਰ ’ਚ ਇੱਕ ਡਾਕਟਰ ਦੇ ਘਰ ਦੀ ਵੀ ਵਰਤੋਂ ਕਰਦਾ ਸੀ। ਉਸ ਨੇ ਹਿਜ਼ਬੁਲ ਕਮਾਂਡਰ ਨਾਵੇਦ ਸਮੇਤ ਕਈ ਅੱਤਵਾਦੀਆਂ ਨੂੰ ਇੱਥੇ ਹੀ ਠਹਿਰਾਇਆ ਸੀ।

 

 

ਇਹ ਵੀ ਕਿਹਾ ਜਾ ਰਿਹਾ ਹੈ ਕਿ 1997 ’ਚ ਦਵਿੰਦਰ ਸਿੰਘ ਨੇ ਅਮੂਲ ਬਟਰ ਦਾ ਇੱਕ ਟਰੱਕ ਚੋਰੀ ਕੀਤਾ ਸੀ। ਟਰੱਕ ਜੰਮੂ–ਕਸ਼ਮੀਰ ਦੇ ਉਦੋਂ ਦੇ ਉੱਪ–ਮੁੱਖ ਮੰਤਰੀ ਗ਼ੁਲਾਮ ਮੋਹੱਈਉੱਦੀਨ ਸ਼ਾਹ ਦੇ ਪਰਿਵਾਰ ਦਾ ਸੀ। ਤਦ ਮੁਕੱਦਮਾ ਵੀ ਦਰਜ ਹੋਇਆ ਸੀ ਪਰ ਉਦੋਂ ਦਵਿੰਦਰ ਸਿੰਘ ਦੇ ਉਦੋਂ ਦੇ ਬੌਸ ਨੇ ਕਥਿਤ ਤੌਰ ’ਤੇ ਉਸ ਨੂੰ ਬਚਾ ਲਿਆ ਸੀ।

 

 

ਇਸ ਤੋਂ ਇਲਾਵਾ 1992 ’ਚ ਟਰੱਕ ਵਿੱਚ ਨਸ਼ੀਲੇ ਪਦਾਰਥ ਦੀ ਖੇਪ ਬਰਾਮਦ ਕਰਨ ਨਾਲ ਸਮੱਗਲਰ ਵੀ ਕਾਬੂ ਕੀਤਾ ਸੀ। ਦੋਸ਼ ਹੈ ਕਿ ਤਦ ਪੈਸੇ ਲੈ ਕੇ ਮਾਮਲਾ ਰਫ਼ਾ–ਦਫ਼ਾ ਕਰ ਦਿੱਤਾ ਗਿਆ ਸੀ ਤੇ ਨਸ਼ੀਲੇ ਪਦਾਰਥ ਵੇਚ ਦਿੱਤੇ ਗਏ ਸਨ। ਜਾਂਚ ਤੋਂ ਬਾਅਦ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਬਾਅਦ ’ਚ ਮਾਫ਼ੀ ਮੰਗਣ ਤੋਂ ਬਾਅਦ ਉਸ ਨੂੰ ਬਹਾਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DSP Davinder Singh constructed three houses to give shelter to Terrorists