ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ ’ਤੇ ਦੋਹਰਾ ਟੈਕਸ ਖ਼ਤਮ ਹੋਣ ਦੇ ਆਸਾਰ

ਆਮਦਨ ’ਤੇ ਦੋਹਰਾ ਟੈਕਸ ਖ਼ਤਮ ਹੋਣ ਦੇ ਆਸਾਰ

ਆਮਦਨ ਟੈਕਸ ਵਿੱਚ ਜੁੜੀ ਸਿੱਧੇ ਟੈਕਸ ਜ਼ਾਬਤੇ ਦੀ ਰਿਪੋਰਟ ਸੋਮਵਾਰ 19 ਅਗਸਤ ਨੂੰ ਸਰਕਾਰ ਹਵਾਲੇ ਕੀਤੀ ਜਾਵੇਗੀ। ਇਸ ਵਿੱਚ ਕਮਾਈ ਉੱਤੇ ਦੋਹਰੇ ਟੈਕਸ ਦਾ ਬੋਝ ਖ਼ਤਮ ਕਰਨ ਜਿਹੀਆਂ ਅਹਿਮ ਸਿਫ਼ਾਰਸ਼ਾਂ ਹੋ ਸਕਦੀਆਂ ਹਨ। ਸਰਕਾਰ ਇਸ ਤੋਂ ਪਹਿਲਾਂ GST ਲਿਆ ਕੇ ਅਸਿੱਧੇ ਟੈਕਸ ਸੁਧਾਰ ਪਹਿਲਾਂ ਹੀ ਲਾਗੂ ਕਰ ਚੁੱਕੀ ਹੈ।

 

 

ਮੰਨਿਆ ਜਾ ਰਿਹਾ ਹੈ ਕਿ ਇਹ ਜ਼ਾਬਤਾ ਹੀ ਆਮਦਨ ਟੈਕਸ ਕਾਨੂੰਨ ਦੀ ਥਾਂ ਲਵੇਗਾ। ਇਸ ਵਿੱਚ 5 ਤੋਂ 20 ਫ਼ੀ ਸਦੀ ਦੇ ਆਮਦਨ ਟੈਕਸ ਦੇ ਸਲੈਬ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ।

 

 

ਸੂਤਰਾਂ ਮੁਤਾਬਕ ਨਵੀਂ ਪ੍ਰਣਾਲੀ ਵਿੱਚ ਅਜਿਹੀਆਂ ਵਿਵਸਥਾਵਾਂ ਰੱਖੀਆਂ ਜਾਣਗੀਆਂ ਕਿ ਜਿਸ ਨਾਲ ਟੈਕਸ–ਕਾਨੂੰਨ ਵੱਧ ਸਰਲ ਤੇ ਪ੍ਰਭਾਵਸ਼ਾਲੀ ਬਣਾਏ ਜਾ ਸਕਣ। ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਅਕਤੀਗਤ ਤੇ ਕਾਰੋਬਾਰੀ ਦੋਵੇਂ ਮੋਰਚਿਆਂ ਉੱਤੇ ਟੈਕਸ ਦੇਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

 

ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਮੈਂਬਰ ਅਖਿਲੇਸ਼ ਰੰਜਨ ਦੀ ਪ੍ਰਧਾਨਗੀ ਹੇਠ ਕਮੇਟੀ ਨੇ ਰਿਪੋਰਟ ਤਿਆਰ ਕੀਤੀ ਹੈ। ਜ਼ਾਬਤੇ ਵਿੱਚ ਆਮਦਨ–ਟੈਕਸ ਵਿੱਚ ਮਿਲਣ ਵਾਲੀ ਛੋਟ ਨੂੰ ਵੀ ਤਰਕਪੂਰਨ ਬਣਾਇਆ ਜਾ ਸਕਦਾ ਹੈ।

 

 

ਹਾਲੇ ਪ੍ਰੋਤਸਾਹਨ ਦੇ ਰੂਪ ਵਿੱਚ ਛੋਟ ਦਾ ਇਹ ਅੰਕੜਾ ਕੁੱਲ ਘਰੇਲੂ ਉਤਪਾਦਨ ਦੇ 5–6 ਫ਼ੀ ਸਦੀ ਤੱਕ ਹੈ। ਅਜਿਹੇ ਹਾਲਾਤ ਵਿੱਚ ਵੱਡੀਆਂ ਕੰਪਨੀਆਂ ਜਾਂ SEZ (ਵਿਸ਼ੇਸ਼ ਆਰਥਿਕ ਜ਼ੋਨ) ਵਿੱਚ ਕੰਮ ਕਰ ਰਹੀਆਂ ਕੰਪਨੀਆਂ ਤੋਂ ਪ੍ਰੋਤਸਾਹਨ ਵਾਪਸੀ ਹੋਵੇ, ਅਜਿਹਾ ਸੰਭਵ ਹੈ।

 

 

ਮਾਹਿਰਾਂ ਦਾ ਕਹਿਣਾ ਹੈ ਕਿ ਕਮੇਟੀ ਆਮਦਨ ਜਾਂ ਨਿਵੇਸ਼ ਉੱਤੇ ਲੱਗਣ ਵਾਲੇ ਸਕਿਓਰਿਟੀ ਟ੍ਰਾਂਜ਼ੈਕਸ਼ਨ ਟੈਕਸ ਜਾਂ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ ਜਿਹੇ ਕਈ ਟੈਕਸ ਖ਼ਤਮ ਕਰਨ ਦਾ ਸੁਝਾਅ ਦੇ ਸਕਦੀ ਹੈ; ਕਿਉਂਕਿ ਕਿਸੇ ਵਿਅਕਤੀ ਦੀ ਕਮਾਈ ਉੱਤੇ ਦੋ ਵਾਰ ਟੈਕਸ ਨਹੀਂ ਲਾਇਆ ਜਾ ਸਕਦਾ।

 

 

ਅਜਿਹੇ ਹਾਲਾਤ ਵਿੱਚ ਟੈਕਸਾਂ ਦੇ ਏਕੀਕ੍ਰਿਤ ਲਈ ਅਜਿਹੇ ਤੋਹਫ਼ੇ ਦਾ ਪ੍ਰਸਤਾਵ ਸੰਭਵ ਹੈ। ਰਿਪੋਰਟ ਵਿੱਤ ਮੰਤਰਾਲੇ ਨੂੰ ਸੌਂਪੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dual Tax on Income may be abolished