ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : 12 ਦਿਨਾਂ 'ਚ ਰੱਦ ਹੋਈਆਂ 12 ਲੱਖ ਰੇਲ ਟਿਕਟਾਂ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਪੂਰੀ ਦੁਨੀਆ 'ਚ ਕਹਿਰ ਮਚਾ ਰਿਹਾ ਹੈ। ਇਟਲੀ, ਇਰਾਨ ਜਿਹੇ ਦੇਸ਼ਾਂ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ 'ਚ ਕੁਲ 82 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਕਾਰਨ ਕਈ ਵੱਡੇ ਸਮਾਗਮ, ਖੇਡਾਂ, ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
 

1 ਤੋਂ 12 ਮਾਰਚ ਤੱਕ 12.29 ਲੱਖ ਯਾਤਰੀਆਂ ਨੇ ਰੇਲ ਯਾਤਰਾ ਰੱਦ ਕੀਤੀ ਹੈ। ਇਸ ਨਾਲ ਰੇਲਵੇ ਨੂੰ 85.03 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦਿੱਲੀ ਪੈਸੈਂਜਰ ਰਿਜ਼ਰਵੇਸ਼ਨ ਸਿਸਟਮ ਦੇ ਅੰਕੜਿਆਂ ਅਨੁਸਾਰ 1 ਤੋਂ 12 ਫਰਵਰੀ ਵਿਚਕਾਰ 7.25 ਲੱਖ ਲੋਕਾਂ ਨੇ ਟਿਕਟਾਂ ਰੱਦ ਕਰਵਾਈਆਂ ਹਨ। 1 ਤੋਂ 12 ਤਰੀਕ ਦੀ ਤੁਲਨਾ ਕਰੀਏ ਤਾਂ ਫਰਵਰੀ ਦੇ ਮੁਕਾਬਲੇ ਮਾਰਚ 'ਚ 5.04 ਲੱਖ ਯਾਤਰੀ ਘਟੇ ਹਨ।
 

ਟਿਕਟਾਂ ਰੱਦ ਹੋਣ ਕਾਰਨ ਰੇਲਵੇ ਨੂੰ 1 ਫਰਵਰੀ ਤੋਂ 12 ਮਾਰਚ ਤੱਕ ਕੁੱਲ 85.03 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ 1 ਤੋਂ 12 ਫਰਵਰੀ ਤੱਕ ਰਿਫੰਡ ਕਰਨ 'ਤੇ ਰੇਲਵੇ ਨੂੰ 52.17 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਰੇਲਵੇ ਸੂਤਰਾਂ ਅਨੁਸਾਰ ਜੇਕਰ ਇਹ ਆਉਣ ਵਾਲੇ ਦਿਨਾਂ ਵਿੱਚ ਇੰਜ ਚੱਲਦਾ ਰਿਹਾ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਹੈ।
 

ਪੰਜ ਪੀਆਰਐਸ :
ਭਾਰਤੀ ਰੇਲਵੇ 'ਚ ਦਿੱਲੀ, ਮੁੰਬਈ, ਸਿਕੰਦਰਾਬਾਦ, ਗੁਹਾਟੀ, ਕੋਲਕਾਤਾ 5 ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ (ਪੀਆਰਐਸ) ਹਨ। ਇਨ੍ਹਾਂ ਪੀਆਰਐਸ ਤੋਂ ਕਿਤੇ ਦੀ ਵੀ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਭਾਰਤੀ ਰੇਲਵੇ ਰੋਜ਼ਾਨਾ 20 ਹਜ਼ਾਰ ਰੇਲ ਗੱਡੀਆਂ ਚਲਾਉਂਦਾ ਹੈ। ਰੇਲਵੇ ਦਾ ਸਾਲਾਨਾ ਮਾਲੀਆ 1.97 ਲੱਖ ਕਰੋੜ ਹੈ। ਪਰ ਹੁਣ ਇਸ ਦੇ ਘਟਣ ਦੀ ਸੰਭਾਵਨਾ ਹੈ।

 

ਸੈਰ-ਸਪਾਟਾ ਉਦਯੋਗ ਨੂੰ 18 ਅਰਬ ਦੇ ਨੁਕਸਾਨ ਦੀ ਸੰਭਾਵਨਾ :
ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਲੱਗੀ ਪਾਬੰਦੀ ਕਾਰਨ ਸੈਰ-ਸਪਾਟਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ। ਇਸ ਨਾਲ 18 ਅਰਬ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਹੈ। ਦਿੱਲੀ 'ਚ ਮਾਰਚ ਅਤੇ ਅਪ੍ਰੈਲ ਵਿੱਚ 1.50 ਲੱਖ ਤੋਂ ਵੱਧ ਵਿਦੇਸ਼ੀ ਸੈਲਾਨੀ ਆਉਂਦੇ ਹਨ, ਪਰ ਇਸ ਵਾਰ ਕੋਰੋਨਾ ਕਾਰਨ ਵਿਦੇਸ਼ੀ ਸੈਲਾਨੀਆਂ ਦੀ ਆਮਦ 'ਤੇ ਪਾਬੰਦੀ ਲਗਾਈ ਗਈ ਹੈ। ਫਰਵਰੀ 'ਚ 1 ਲੱਖ ਤੋਂ ਵੱਧ ਸੈਲਾਨੀਆਂ ਨੇ ਆਪਣੀ ਦਿੱਲੀ ਯਾਤਰਾ ਰੱਦ ਕਰ ਦਿੱਤੀ ਹੈ। ਸੈਲਾਨੀਆਂ ਦੇ ਨਾ ਹੋਣ ਕਾਰਨ ਹੋਟਲ ਅਤੇ ਗੈਸਟ ਹਾਊਸ ਖਾਲੀ ਨਜ਼ਰ ਆ ਰਹੇ ਹਨ।

 

ਵੱਡਾ ਨੁਕਸਾਨ ਹੋਵੇਗਾ :
ਇੰਡੀਅਨ ਐਸੋਸੀਏਸ਼ਨ ਫਾਰ ਟੂਰ ਆਪ੍ਰੇਟਰਜ਼ ਦੇ ਉਪ ਪ੍ਰਧਾਨ ਰਾਜੀਵ ਮਹਿਰਾ ਨੇ ਦਾਅਵਾ ਕੀਤਾ ਕਿ 2.50 ਲੱਖ ਤੋਂ ਵੱਧ ਵਿਦੇਸ਼ੀ ਯਾਤਰੀ ਕੋਰੋਨਾ ਵਾਇਰਸ ਕਾਰਨ ਨਹੀਂ ਆਉਣਗੇ, ਜਿਸ ਨਾਲ ਸੈਰ-ਸਪਾਟਾ ਸੈਕਟਰ ਨੂੰ 18 ਅਰਬ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ। ਰਾਜੀਵ ਮਹਿਰਾ ਨੇ ਦੱਸਿਆ ਕਿ ਈਸਟਰ ਤਿਉਹਾਰ 'ਤੇ ਜਰਮਨੀ, ਲੰਦਨ, ਸਪੇਨ, ਇਟਲੀ ਸਮੇਤ ਯੂਰਪ ਤੋਂ ਵੱਡੀ ਗਿਣਤੀ ਵਿੱਚ ਯਾਤਰੀ ਭਾਰਤ ਆਉਂਦੇ ਹਨ। ਇਸ ਦੌਰਾਨ 1.50 ਲੱਖ ਤੋਂ ਵੱਧ ਸੈਲਾਨੀ ਆਉਣ ਵਾਲੇ ਸਨ, ਪਰ ਹੁਣ ਇਸ 'ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਹੋਟਲ ਫੈਡਰੇਸ਼ਨ ਦੇ ਸਕੱਤਰ ਸੌਰਭ ਛਾਬੜਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 70 ਪ੍ਰਤੀਸ਼ਤ ਤੋਂ ਵੱਧ ਗੈਸਟ ਹਾਊਸ ਖਾਲੀ ਹੋ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:due to coronavirus 12 lakh tickets get cancel in 12 days