ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਕਾਰਨ ਪ੍ਰਦੂਸ਼ਣ 'ਚ ਭਾਰੀ ਕਮੀ, ਸਾਫ਼ ਹਵਾ 'ਚ ਸਾਹ ਲੈ ਰਹੇ ਨੇ ਲੋਕ

ਕੋਰੋਨਾ ਵਾਇਰਸ ਨੂੰ ਰੋਕਣ ਲਈ ਚੁੱਕੇ ਕਦਮਾਂ ਨੇ ਜਾਨਲੇਵਾ ਪ੍ਰਦੂਸ਼ਣ 'ਤੇ ਕਾਫੀ ਹੱਦ ਤਕ ਰੋਕ ਲਗਾ ਦਿੱਤੀ ਹੈ। ਐਤਵਾਰ ਨੂੰ ਦੇਸ਼ ਭਰ ਦੇ ਸ਼ਹਿਰਾਂ ਦੀ ਹਵਾ ਸਾਹ ਲੈਣ ਲਾਇਕ ਰਹੀ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਦੇਸ਼ ਦੇ ਸਾਰੇ ਸ਼ਹਿਰਾਂ ਦਾ ਏਅਰ ਕੁਆਲਟੀ ਇੰਡੈਕਸ 200 ਤੋਂ ਘੱਟ ਰਿਹਾ ਹੈ। ਲੌਕਡਾਊਨ ਕਾਰਨ ਸੜਕਾਂ 'ਤੇ ਨਾ ਦੇ ਬਰਾਬਰ ਗੱਡੀਆਂ ਚੱਲ ਰਹੀਆਂ ਹਨ। ਹੋਟਲਾਂ-ਰੈਸਟੋਰੈਂਟਾਂ 'ਚ ਖਾਣ-ਪੀਣ, ਨਿਰਮਾਣ ਕਾਰਜਾਂ ਵਰਗੀਆਂ ਸਾਰੀਆਂ ਗਤੀਵਿਧੀਆਂ 'ਤੇ ਵੀ ਪਾਬੰਦੀ ਹੈ। ਪੱਛਮੀ ਗੜਬੜੀ ਕਾਰਨ ਕਈ ਥਾਵਾਂ 'ਤੇ ਰੁੱਕ-ਰੁੱਕ ਕੇ ਮੀਂਹ ਪੈ ਰਿਹਾ ਹੈ। ਇਨ੍ਹਾਂ ਕਾਰਨਾਂ ਕਰਕੇ ਪ੍ਰਦੂਸ਼ਣ ਘਟਿਆ ਹੈ।
 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਐਤਵਾਰ ਨੂੰ ਭਾਰਤ ਦੇ ਕਿਸੇ ਵੀ ਸ਼ਹਿਰ ਦਾ ਹਵਾ ਗੁਣਵਤਾ ਸੂਚਕ ਅੰਕ 200 ਅੰਕਾਂ ਤੋਂ ਉੱਪਰ ਨਹੀਂ ਰਿਹਾ। ਦੱਸ ਦੇਈਏ ਕਿ 0 ਤੋਂ 50 ਤੱਕ ਦਾ ਇੰਡੈਕਸ ਸੱਭ ਤੋਂ ਵਧੀਆ ਹੈ। 51 ਤੋਂ 100 ਦਾ ਇੰਡੈਕਸ ਤਲੱਸੀਬਖਸ਼ ਹੈ ਅਤੇ 101 ਤੋਂ 200 ਤੱਕ ਦਾ ਇੰਡੈਕਸ ਮੱਧਮ ਕੈਟਾਗਰੀ 'ਚ ਰੱਖਿਆ ਗਿਆ ਹੈ। 201 ਤੋਂ 300 ਤੱਕ ਦਾ ਸੂਚਕਾਂਕ ਖਰਾਬ ਹੈ। 301 ਤੋਂ 400 ਦਾ ਇੰਡੈਕਸ ਬਹੁਤ ਮਾੜਾ ਹੈ ਅਤੇ 401 ਤੋਂ 500 ਤੱਕ ਦਾ ਸੂਚਕਾਂਕ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
 

ਐਤਵਾਰ ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ 62, ਗਾਜ਼ੀਆਬਾਦ 'ਚ 48, ਆਗਰਾ 'ਚ 52, ਅਹਿਮਦਾਬਾਦ 'ਚ 74, ਅੰਬਾਲਾ 'ਚ 39, ਬੰਗਲੌਰ 'ਚ 63, ਚੰਡੀਗੜ੍ਹ 'ਚ 36, ਚੇਨਈ 'ਚ 46, ਕਾਨਪੁਰ 'ਚ 48, ਲਖਨਊ  'ਚ 58, ਪਟਨਾ ਦਾ ਇੰਡੈਕਸ 69 ਅੰਕ 'ਤੇ ਰਿਹਾ। ਗੁਹਾਟੀ ਦਾ ਇੰਡੈਕਸ ਸਭ ਤੋਂ ਵੱਧ 174 ਅੰਕ ਅਤੇ ਮੁਜ਼ੱਫਰਪੁਰ ਦਾ ਇੰਡੈਕਸ 153 ਅੰਕ 'ਤੇ ਰਿਹਾ।
 

ਰਾਜਧਾਨੀ ਸੋਮਵਾਰ ਨੂੰ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ। ਦਿੱਲੀ ਦੇ ਜ਼ਿਆਦਾਤਰ ਹਿੱਸਿਆਂ 'ਚ ਐਤਵਾਰ ਸਵੇਰ ਤੋਂ ਹੀ ਤੇਜ਼ ਧੁੱਪ ਰਹੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਸਫ਼ਦਰਜੰਗ ਮੌਸਮ ਵਿਗਿਆਨ ਕੇਂਦਰ ਵਿਖੇ 30.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ 16.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੋਮਵਾਰ ਨੂੰ ਹਲਕੀ ਬੱਦਲਵਾਈ ਹੋ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Due to coronavirus lockdown pollution decreases in every cities