ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸੂਨ ਦੇ ਅੱਗੇ ਵਧਣ ’ਚ ਹੋ ਰਿਹੈ ਦੇਰੀ, ਵਿਗਿਆਨੀਆਂ ਨੇ ਦਸਿਆ ਕਾਰਨ

ਅਰਬ ਸਾਗਰ ਚ ਲੋੜੀਂਦੇ ਮੌਸਮੀ ਹਲਾਤ ਨਾ ਹੋਣ ਕਾਰਨ ਵੀ ਇਸ ਸਾਲ ਮਾਨਸੂਨ ਦੇ ਅੱਗੇ ਵਧਣ ਚ ਦੇਰੀ ਹੋ ਰਹੀ ਹੈ। ਕੌਮੀ ਮੌਮਸ ਏਜੰਸੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ 18 ਮਈ ਨੂੰ ਅੰਡੋਮਾਨ ਤੇ ਨਿਕੋਬਾਰ ਦੀਪ ਸਮੂਹ ਪੁੱਜ ਗਿਆ ਸੀ ਪਰ ਇਹ ਹਾਲੇ ਪੂਰੇ ਖੇਤਰ ਚ ਨਹੀਂ ਪੁੱਜ ਸਕਿਆ ਹੈ।

 

ਮੌਸਮ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮਹਾਪਾਤਰਾ ਨੇ ਅੱਗੇ ਕਿਹਾ ਕਿ ਅਰਬ ਸਾਗਰ ਕਾਰਨ ਮਾਨਸੂਨ ਦੇ ਅੱਗੇ ਵਧਣ ਦੀ ਗਤੀ ਹੋਲੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਦੱਖਣੀ ਪੱਛਮੀ ਮਾਨਸੂਨ ਦੇ ਬੰਗਾਲ ਦੀ ਖਾੜੀ, ਅੰਡਮਾਨ ਦੀਪਸਮੂਹ ਅਤੇ ਉਤਰੀ ਅੰਡਮਾਨ ਸਾਗਰ ਦੇ ਕੁਝ ਹੋਰਨਾਂ ਇਲਾਕਿਆਂ ਤਕ ਪਹੁੰਚਣ ਦੇ ਲਿਹਾਜ਼ਾ ਨਾਲ ਹਾਲਾਤ ਬੁੱਧਵਾਰ-ਵੀਰਵਾਰ ਤਕ ਢੱਲ ਜਾਣਗੇ।

 

ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਇਸ ਸਾਲ 5 ਦਿਨਾਂ ਦੀ ਦੇਰੀ ਨਾਲ 6 ਜੂਨ ਤਕ ਕੇਰਲ ਦੇ ਕੰਢੇ ਤੇ ਪੁੱਜਣ ਦੀ ਸੰਭਾਵਨਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Due to not being favorable conditions in the Arabian Sea delays in monsoon