ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫਬਾਰੀ ਅਤੇ ਤੇਜ ਠੰਡੀਆਂ ਹਵਾਵਾਂ ਨਾਲ ਠੰਢ ਵਧੀ

ਬਰਫਬਾਰੀ ਅਤੇ ਤੇਜ ਠੰਡੀਆਂ ਹਵਾਵਾਂ ਨਾਲ ਠੰਢ ਵਧੀ

ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ `ਚ ਤਾਜਾ ਬਰਫਬਾਰੀ ਅਤੇ ਤੇਜ਼ ਉਤਰ ਪੱਛਮੀ ਠੰਡੀਆਂ ਹਵਾਵਾਂ ਨਾਲ  ਠੰਢ ਵਧ ਗਈ। ਉਤਰ ਭਾਰਤ `ਚ ਅਗਲੇ ਤਿੰਨ ਦਿਨਾਂ ਤੱਕ ਸ਼ੀਤ ਲਹਿਰ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਸਮੇਤ ਪੱਛਮੀ ਉਤਰ `ਚ ਕੜਕੇ ਦੀ ਠੰਢ ਪੈ ਰਹੀ ਹੈ। ਉਥੇ ਪੂਰਵੀ ਯੂਪੀ `ਚ ਮੌਸਮ ਨੇ ਜ਼ੋਰਦਾਰ ਕਰਵਟ ਲਈ ਹੈ। ਸਰਦੀ ਦੇ ਮੌਸਮ `ਚ ਦੋ ਦਿਨ ਤੋਂ ਰੁਕ-ਰੁਕ ਕੇ ਹੋ ਰਹੀ ਰਿਮਝਿਮ ਬਾਰਸ਼ ਨੇ ਮੌਸਮ ਦਾ ਰੁਖ ਬਦਲ ਦਿੱਤਾ। ਜਨਵਰੀ `ਚਬਾਰਸ਼ ਦਾ ਤਿੰਨ ਸਾਲ ਦਾ ਰਿਕਾਰਡ ਟੁਟ ਗਿਆ ਹੈ। ਬੱਦਲਾਂ ਕਾਰਨ ਰਾਤ ਦਾ ਤਾਪਮਾਨ ਕਰੀਬ ਛੇ ਡਿਗਰੀ ਸੈਲਸੀਐਸ ਵਧ ਗਿਆ ਹੈ।


ਮੌਸਮ ਕੇਂਦਰ ਅਨੁਸਾਰ ਪੱਛਮ-ਉਤਰ ਖੇਤਰ `ਚ ਕੁਝ ਥਾਵਾਂ `ਤੇ ਪਿਛਲੇ 24 ਘੰਟਿਆਂ ਦੌਰਾਨ ਬੂੰਦਾਬਾਂਦੀ ਅਤੇ ਕਿਤੇ ਕਿਤੇ ਬਾਰਸ਼ ਹੋਈ। ਅਗਲੇ ਦੋ ਦਿਨਾਂ `ਚ ਸੰਘਣੀ ਧੁੰਦ ਅਤੇ ਕੜਕੇ ਦੀ ਠੰਢ ਪੈਣ ਦੇ ਆਸਾਰ ਹਨ। ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕੁਝ ਖੇਤਰਾਂ `ਚ ਹਲਕੀ ਬਾਰਸ਼ ਤੇ ਬੂੰਦਾਬਾਂਦੀ ਹੋਈ।

 

ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ `ਚ ਹਲਕੇ ਤੋਂ ਔਸਤ ਤੱਕ ਬਰਫਬਾਰੀ ਹੋਈ ਅਤੇ ਹੋਰਨਾਂ ਹਿੱਸਿਆਂ `ਚ ਬਾਰਸ਼ ਹੋਈ। ਪ੍ਰਚੰਡ ਸ਼ੀਤਲਹਿਰ ਦੇ ਕਾਰਨ ਆਮ ਜਨਜੀਵਨ `ਤੇ ਅਸਰ ਪੈ ਰਿਹਾ ਹੈ। ਸੋਮਵਾਰ ਨੂੰ ਤੇਜ਼ ਧੁੱਪ ਨਿਕਲਣ ਕਾਰਨ ਜਿ਼ੰਦਗੀ ਪਟਰੀ `ਤੇ ਆਈ ਸੀ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਹਿਮਾਚਲ `ਚ 58 ਸੜਕ ਮਾਰਗ ਬੰਦ ਰਹੇ


ਹਿੰਦੁਸਤਾਨ-ਤਿਬਤ ਰਾਸ਼ਟਰੀ ਰਾਜਮਾਰਗ ਸਮੇਤ ਸੂਬੇ ਦੇ ਉਚਾਈ ਵਾਲੇ ਇਲਾਕਿਆਂ `ਚ ਕਰੀਬ 58 ਸੜਕ ਮਾਰਗ ਬਰਫਬਾਰੀ ਕਾਰਨ ਬੰਦ ਰਹੇ। ਇਸ ਨਾਲ ਇੱਥੇ ਆਮ ਜਨਜੀਵਨ ਅਸਤ ਵਅਸਤ ਹੋ ਗਿਆ। ਭਾਰੀ ਬਰਫਬਾਰੀ ਨਾਲ ਚੰਬਾ, ਕਿਨੌਰ ਜਿ਼ਲ੍ਹੇ ਬਾਕੀ ਦੁਨੀਆ ਨਾਲੋਂ ਕਟ ਗਏ।  

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Due to Snowfall temperature Drop in the plain areas