ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ: ਕੂੜੇ ਦੇ ਇਹ ਪਹਾੜ ਲੈਫ਼ਟੀਨੈਂਟ ਗਵਰਨਰ ਦੇ ਘਰ ਲਾਗੇ ਸੁੱਟੋ

ਦਿੱਲੀ `ਚ ਕੂੜੇ ਦੇ ਵਿਸ਼ਾਲ ਢੇਰ

--  ਦਿੱਲੀ `ਚ ਕੂੜੇ ਦੇ ਵਿਸ਼ਾਲ ਢੇਰਾਂ ਦਾ ਸੁਪਰੀਮ ਕੋਰਟ ਨੇ ਲਿਆ ਗੰਭੀਰ ਨੋਟਿਸ

 

ਜੇ ਕਦੇ ਤੁਹਾਨੂੰ ਚੰਡੀਗੜ੍ਹ-ਅੰਬਾਲਾ ਰਸਤੇ ਤੋਂ ਦਿੱਲੀ ਜਾਣ ਦਾ ਮੌਕਾ ਮਿਲੇ, ਤਾਂ ਸਭ ਤੋਂ ਪਹਿਲਾਂ ਤੁਹਾਡਾ ਸੁਆਗਤ ਕੂੜੇ-ਕਰਕਟ ਦੀਆਂ ਵਿਸ਼ਾਲ ਪਹਾੜੀਆਂ ਨਾਲ ਹੁੰਦਾ ਹੈ; ਜਿਸ `ਚੋਂ ਕਈ-ਕਈ ਕਿਲੋਮੀਟਰਾਂ ਤੱਕ ਬੋਅ ਫੈਲ ਰਹੀ ਹੁੰਦੀ ਹੈ। ਹੁਣ ਸੁਪਰੀਮ ਕੋਰਟ ਨੇ ਉਨ੍ਹਾਂ ਹੀ ਕੂੜੇ ਦੇ ਪਹਾੜਾਂ ਦਾ ਹੁਣ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ‘ਹੰਗਾਮੀ ਹਾਲਾਤ` ਕਰਾਰ ਦਿੱਤਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਕੂੜੇ ਦੇ ਇਨ੍ਹਾਂ ਢੇਰਾਂ ਨੂੰ ਯੋਗ ਤਰੀਕੇ ਟਿਕਾਣੇ ਨਾ ਲਾਉਣ `ਤੇ ਦਿੱਲੀ ਸਰਕਾਰ ਪ੍ਰਤੀ ਡਾਢੀ ਅਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ।


ਕੂੜੇ ਦੇ ਇਨ੍ਹਾਂ ਵਿਸ਼ਾਲ ਢੇਰਾਂ ਦੇ ਮੁੱਦੇ `ਤੇ ਰੋਹ `ਚ ਆਈ ਸੁਪਰੀਮ ਕੋਰਟ ਨੇ ਸੁਆਲ ਕੀਤਾ ਹੈ ਕਿ ਕੀ ਅਜਿਹੇ ਹਾਲਾਤ ਦੌਰਾਨ ਦਿੱਲੀ `ਚ ਕੋਈ ਜਿਊਂਦਾ ਰਹਿ ਸਕਦਾ ਹੈ? ਜਸਟਿਸ ਮਦਨ ਬੀ. ਲੋਕੁਰ ਅਤੇ ਜਸਟਿਸ ਦੀਪਕ ਗੁਪਤਾ `ਤੇ ਆਧਾਰਤ ਬੈਂਚ ਨੇ ਦਿੱਲੀ ਦੇ ਅਧਿਕਾਰੀਆਂ ਤੋਂ ਸਫ਼ਾਈ ਦੇ ਪ੍ਰਬੰਧਾਂ ਦੇ ਵੇਰਵੇ ਵੀ ਤਲਬ ਕੀਤੇ ਹਨ। ਅਦਾਲਤ ਨੇ ਡਿਫ਼ੈਂਸ ਕਾਲੋਨੀ, ਗ੍ਰੀਨ ਪਾਰਕ ਤੇ ਮਹਾਰਾਨੀ ਬਾਗ਼ ਜਿਹੇ ਕੁਝ ਇਲਾਕਿਆਂ `ਚ ਘਰਾਂ ਦੇ ਕੂੜਾ-ਕਰਕਟ ਨੂੰ ਟਿਕਾਣੇ ਲਾਉਣ ਦੇ ਪਾਇਲਟ ਪ੍ਰਾਜੈਕਟ ਬਾਬਤ ਵੀ ਪੁੱਛਿਆ।


ਅਦਾਲਤ ਨੇ ਆਮ ਜਨਤਾ ਦੀ ਪਰੇਸ਼ਾਨੀ ਨੂੰ ਸਮਝਦਿਆਂ ਗੁੱਸੇ `ਚ ਕਿਹਾ ਕਿ ਲੋਕਾਂ ਨੂੰ ਤਾਂ ਇਹ ਵੀ ਹੱਕ ਹੈ ਕਿ ਉਹ ਨਗਰ ਨਿਗਮ ਨੂੰ ਕੂੜੇ ਦੇ ਇਹ ਢੇਰ ਰਾਜ ਨਿਵਾਸ ਮਾਰਗ `ਤੇ ਵੀ ਲਾਉਣ, ਜਿੱਥੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਦੀ ਸਰਕਾਰੀ ਰਿਹਾਇਸ਼ਗਾਹ ਹੈ।


ਇੱਥੇ ਵਰਨਣਯੋਗ ਹੈ ਕਿ ਦੱਖਣੀ ਦਿੱਲੀ ਨਗਰ ਨਿਗਮ ਅਧੀਨ ਪੈਂਦੇ ਇਲਾਕੇ `ਚੋਂ ਹੀ ਰੋਜ਼ਾਨਾ 3,600 ਟਨ ਕੂੜਾ-ਕਰਕਟ ਨਿੱਕਲਦਾ ਹੈ, ਜਿਸ ਵਿੱਚੋਂ 1,800 ਟਨ ਨਾਲ ਵੱਖੋ-ਵੱਖਰੀਆਂ ਥਾਵਾਂ `ਤੇ ਭਰਾਓ ਪਾਇਆ ਜਾਂਦਾ ਹੈ।


ਸੁਪਰੀਮ ਕੋਰਟ ਦੇ ਬੈਂਚ ਨੇ ਦੱਸਿਆ ਕਿ ਗੰਗਾ ਰਾਮ ਹਸਪਤਾਲ ਨੇ ਇੱਕ ਅਧਿਐਨ ਕੀਤਾ ਹੈ, ਜਿਸ ਅਨੁਸਾਰ ਦਿੱਲੀ ਦੀ 50 ਫ਼ੀ ਸਦੀ ਆਬਾਦੀ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ; ਉਹ ਭਾਵੇਂ ਤਮਾਕੂਨੋਸ਼ੀ ਕਰਦੇ ਹਨ ਚਾਹੇ ਨਹੀਂ। ਅਦਾਲਤ ਨੇ ਸੁਆਲ ਕੀਤਾ ਕਿ ਕੀ ਅਜਿਹੇ ਹਾਲਾਤ `ਚ ਕੋਈ ਵਿਅਕਤੀ ਜਿਊਂਦਾ ਰਹਿ ਸਕਦਾ ਹੈ?    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dump the mountains of garbage near LG residence