ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Zomato ਤੋਂ ਮੰਗਵਾਇਆ 1 ਲੱਖ ਰੁਪਏ ਦਾ ਪਿੱਜ਼ਾ

ਘਰ ਬੈਠੇ ਖਾਣਾ ਆਡਰਰ ਕਰਨ ਦਾ ਟਰੈਂਡ ਇਨ੍ਹੀਂ ਦਿਨੀਂ ਕਾਫੀ ਵੱਧ ਗਿਆ ਹੈ, ਪਰ ਇਸ ਕਾਰਨ ਸਾਈਬਰ ਕ੍ਰਾਈਮ 'ਚ ਵੀ ਵਾਧਾ ਹੋਇਆ ਹੈ। ਇਸ ਦਾ ਤਾਜ਼ਾ ਉਦਾਹਰਣ ਦਿੱਲੀ 'ਚ ਵੇਖਣ ਨੂੰ ਮਿਲਿਆ। ਇੱਥੇ ਰਹਿਣ ਵਾਲੀ ਇੱਕ ਔਰਤ ਨੇ ਆਨਲਾਈਨ ਪਿੱਜ਼ਾ ਮੰਗਵਾਇਆ। ਪਰ ਇਸ ਚੱਕਰ 'ਚ ਉਸ ਦਾ ਬੈਂਕ ਅਕਾਊਂਟ ਹੈਕ ਹੋ ਗਿਆ ਅਤੇ ਉਸ ਦੇ ਖਾਤੇ 'ਚੋਂ 1 ਲੱਖ ਰੁਪਏ ਕਢਵਾ ਲਏ ਗਏ।
 

ਦਿੱਲੀ 'ਚ ਰਹਿਣ ਵਾਲੀ ਇਸ ਔਰਤ ਦਾ ਨਾਂਅ ਸ਼ਵੇਤਾ ਹੈ। ਸ਼ਵੇਤਾ ਨੇ ਆਨਲਾਈਨ ਜੋਮੈਟੋ ਤੋਂ ਪਿੱਜ਼ਾ ਮੰਗਵਾਇਆ ਸੀ। ਜਿਸ ਨੰਬਰ ਤੋਂ ਉਸ ਦਾ ਅਕਾਊਂਟ ਬਣਿਆ ਸੀ, ਉਸ 'ਤੇ ਥੋੜੀ ਦੇਰ ਬਾਅਦ ਉਸ ਨੂੰ ਜੋਮੈਟੋ ਕਸਟਮਰ ਕੇਅਰ ਤੋਂ ਇੱਕ ਮੈਸੇਜ਼ ਆਇਆ ਸੀ। ਉਸ 'ਚ ਇੱਕ ਲਿੰਕ ਵੀ ਸੀ। ਮੈਸੇਜ਼ 'ਚ ਲਿਖਿਆ ਸੀ ਕਿ ਜੇ ਉਹ ਆਪਣੇ ਆਰਡਰ ਤੋਂ ਖੁਸ਼ ਨਹੀਂ ਹੈ ਤਾਂ ਹੇਠਾਂ ਦਿੱਤੇ ਲਿੰਕ ਤੋਂ ਰਿਫੰਡ ਕਲੇਮ ਕਰ ਸਕਦੀ ਹੈ। ਸ਼ਵੇਤਾ ਨੇ ਗਲਤੀ ਨਾਲ ਇਸ ਲਿੰਕ 'ਤੇ ਕਲਿੱਕ ਕਰ ਦਿੱਤਾ।

 


 

ਲਿੰਕ 'ਤੇ ਜਿਵੇਂ ਹੀ ਕਲਿੱਕ ਕੀਤਾ, ਉਸ ਦਾ ਅਕਾਊਂਟ ਹੈਕ ਹੋ ਗਿਆ। ਸਿਰਫ਼ 2 ਦਿਨ ਦੇ ਅੰਦਰ ਉਸ ਦੇ ਖਾਤੇ 'ਚੋਂ 1 ਲੱਖ ਰੁਪਏ ਕਢਵਾ ਲਏ ਗਏ। ਬਾਅਦ 'ਚ ਜਦੋਂ ਉਸ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਜੋਮੈਟੋ ਕਸਟਮਰ ਕੇਅਰ ਨਾਲ ਸੰਪਰਕ ਕੀਤਾ। ਉਸ ਨੂੰ ਦੱਸਿਆ ਗਿਆ ਕਿ ਜਿਸ ਨੰਬਰ ਤੋਂ ਉਸ ਨੂੰ ਮੈਸੇਜ਼ ਆਇਆ ਸੀ, ਉਸ ਦਾ ਜੋਮੈਟੋ ਨਾਲ ਕੋਈ ਲੈਣਾ-ਦੇਣ ਨਹੀਂ ਸੀ। ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋਈ ਸੀ।
 

ਇਸ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਪਹਿਲਾਂ ਉਸ ਨੇ ਪੇਟੀਐਮ 'ਚ ਸ਼ਿਕਾਇਤ ਕੀਤੀ, ਕਿਉਂਕਿ ਜੋਮੈਟੋ ਤੋਂ ਪੇਮੈਂਟ ਇਸ ਦੇ ਯੂਪੀਆਈ ਰਾਹੀਂ ਕੀਤੀ ਗਈ ਸੀ। ਬਾਅਦ 'ਚ ਸ਼ਵੇਤਾ ਨੇ ਬੈਂਕ 'ਚ ਵੀ ਸ਼ਿਕਾਇਤ ਕੀਤੀ। ਬੈਂਕ ਵਾਲਿਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੇ ਖਾਤੇ 'ਚੋਂ ਪੈਸੇ ਕੱਢਵਾ ਕੇ 8 ਜਾਂ 9 ਵੱਖ-ਵੱਖ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੇ ਗਏ ਹਨ। ਬੈਂਕ ਨੇ ਉਨ੍ਹਾਂ ਸਾਰੇ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Duped off of more than a lakh rupees UPI account had been hacked