ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਵੱਡੇ ਪੱਧਰ ’ਤੇ ਵਿਕ ਰਹੇ ਸਸਤੇ ਆਈ–ਫ਼ੋਨ

ਭਾਰਤ ’ਚ ਵੱਡੇ ਪੱਧਰ ’ਤੇ ਵਿਕ ਰਹੇ ਸਸਤੇ ਆਈ–ਫ਼ੋਨ

ਤਿਉਹਾਰਾਂ ਦੇ ਇਸ ਮੌਸਮ ’ਚ ਸਮਾਰਟਫ਼ੋਨ ਤੇ ਆਈ–ਫ਼ੋਨਜ਼ ਦੀ ਵਿਕਰੀ ਬਹੁਤ ਵੱਡੇ ਪੱਧਰ ਉੱਤੇ ਹੋ ਰਹੀ ਹੈ। ਪਰ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਤੁਹਾਨੂੰ ਇਸ ਮਾਮਲੇ ਵਿੱਚ ਚੌਕਸ ਕਰਨਾ ਚਾਹੁੰਦਾ ਹੈ ਕਿ ਬਾਜ਼ਾਰ ਵਿੱਚ ਤੁਹਾਨੂੰ ਕਾਫ਼ੀ ਸਸਤੇ ਫ਼ੋਨ ਮਿਲਣਗੇ। ਉਨ੍ਹਾਂ ਦੀ ਦਿੱਖ ਵੀ ਬਹੁਤ ਸੋਹਣੀ ਹੋਵੇਗੀ। ਉਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਐਪਸ, ਵਧੀਆ ਫ਼ੀਚਰ ਤੇ ਵੱਧ ਰੈਜ਼ੋਲਿਯੂਸ਼ਨ ਵਾਲੇ ਕੈਮਰੇ ਵੀ ਮਿਲਦੇ ਹੋਣਗੇ ਪਰ ਤੁਸੀਂ ਕਿਤੇ ਸਸਤੇ ਦੇ ਚੱਕਰ ਵਿੱਚ ਡੁਪਲੀਕੇਟ ਭਾਵ ਨਕਲੀ ਫ਼ੋਨ ਨਾ ਲੈ ਬੈਠਿਓ।

 

 

‘ਇੰਡੀਆ ਟੂਡੇ’ ਦੀ ਖ਼ਾਸ ਟੀਮ ਨੇ ਨਕਲੀ ਮੋਬਾਇਲ ਫ਼ੋਨਾਂ ਦੇ ਇਸ ਬਾਜ਼ਾਰ ਦਾ ਪਤਾ ਲਾਇਆ ਹੈ। ਦਿੱਲੀ ’ਚ ਅਜਿਹੇ ਫ਼ੋਨ ਵੱਡੇ ਪੱਧਰ ਉੱਤੇ ਵਿਕ ਰਹੇ ਹਨ। ਦਿੱਲੀ ਹੀ ਨਹੀਂ, ਭਾਰਤ ਦੇ ਹਰੇਕ ਵੱਡੇ ਛੋਟੇ ਸ਼ਹਿਰਾਂ ਤੱਕ ਇਨ੍ਹਾਂ ਨਕਲੀ ਮੋਬਾਇਲ ਫ਼ੋਨਾਂ ਦੀ ਪਹੁੰਚ ਹੈ।

 

 

ਦਿੱਲੀ ਦਾ ਨਹਿਰੂ ਪਲੇਸ ਦੱਖਣੀ ਏਸ਼ੀਆ ’ਚ ਇਲੈਕਟ੍ਰੌਨਿਕ ਸਾਮਾਨ ਖ਼ਰੀਦਣ ਲਈ ਸਭ ਤੋਂ ਵੱਡਾ ਬਾਜ਼ਾਰ ਹੈ। ਇਹ ਕੰਪਿਊਟਰ ਪਾਰਟਸ, ਸਾਫ਼ਟਵੇਅਰ, ਮੋਬਾਇਲ ਪਾਰਟਸ ਤੇ ਲੈਪਟਾੱਪ ਆਦਿ ਸਭ ਤਰ੍ਹਾਂ ਦੇ ਇਲੈਕਟ੍ਰੌਇਨਕ ਸਾਮਾਨਾਂ ਦਾ ਥੋਕ ਬਾਜ਼ਾਰ ਹੈ।

 

 

ਇਸੇ ਬਾਜ਼ਾਰ ਦੇ ਟੈਕਨੀਸ਼ੀਅਨ ਹੁਣ ਸਮੱਗਲਿੰਗ ਰਾਹੀਂ ਮੰਗਾਏ ਪਾਰਟਸ ਦੀ ਮਦਦ ਨਾਲ ਆਈ–ਫ਼ੋਨ ਵੀ ਅਸੈਂਬਲ ਕਰ ਰਹੇ ਹਨ।

 

 

ਨਵਾਂ ਆਈ–ਫ਼ੋਨ 35 ਤੋਂ 40 ਹਜ਼ਾਰ ਰੁਪਏ ਤੋਂ ਘੱਟ ਨਹੀਂ ਆਉਂਦਾ ਪਰ ਦਿੱਲੀ ਦੇ ਨਹਿਰੂ ਪਲੇਸ ਵਿੱਚ ਤੁਸੀਂ ਇੱਕ ਆਈ–ਫ਼ੋਨ ਸਿਰਫ਼ 11,000 ਰੁਪਏ ’ਚ ਖ਼ਰੀਦ ਸਕਦੇ ਹੋ। ਤੁਸੀਂ ਭਾਵੇਂ ਹੁਣੇ 100 ਅਜਿਹੇ ਫ਼ੋਨ ਖ਼ਰੀਦ ਲਵੋ।

 

 

ਇਹ ਟੈਕਨੀਸ਼ੀਅਨ ਸਿਰਫ਼ 5 ਤੋਂ 10 ਮਿੰਟਾਂ ਵਿੱਚ ਇੱਕ ਨਕਲੀ ਆਈ–ਫ਼ੋਨ ਤਿਆਰ ਕਰ ਲੈਂਦੇ ਹਨ ਅਤੇ ਇੱਕ ਦਿਨ ਵਿੱਚ ਇੱਕ ਟੈਕਨੀਸ਼ੀਅਨ 40 ਤੋਂ 50 ਆਈ–ਫ਼ੋਨ ਅਸੈਂਬਲ ਕਰ ਲੈਂਦਾ ਹੈ। ਇਸ ਬਾਜ਼ਾਰ ਵਿੱਚ ਅਜਿਹੇ ਸੈਂਕੜੇ ਟੈਕਨੀਸ਼ੀਅਨ ਹਨ। ਉਹ ਕਿਸੇ ਆਧੁਨਿਕ ਤਕਨੀਕ ਦੀ ਵਰਤੋਂ ਨਹੀਂ ਕਰਦੇ; ਬੱਸ ਹੱਥਾਂ ਨਾਲ ਹੀ ਨਕਲੀ ਫ਼ੋਨ ਤਿਆਰ ਕਰ ਦਿੰਦੇ ਹਨ।

 

 

ਔਥੈਂਟੀਕੇਸ਼ਨ ਸਾਲਿਯੂਸ਼ਨ ਪ੍ਰੋਵਾਈਡਰਜ਼ ਐਸੋਸੀਏਸ਼ਨ (ASPA) ਮੁਤਾਬਕ ਦੇਸ਼ ਵਿੱਚ ਨਕਲੀ ਉਤਪਾਦਾਂ ਦੇ ਚੱਲਦਿਆਂ ਵੱਖੋ–ਵੱਖਰੇ ਸੈਕਟਰਾਂ ਵਿੱਚ ਸਾਲਾਨਾ ਇੱਕ ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Duplicate but cheaper iPhones being sold on large scale in India