ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫੌਜੀ ਜਵਾਨਾਂ ਦੇ ਹੌਸਲੇ ਨੂੰ ਸਲਾਮ ; ਬਰਫ 'ਚ ਪੈਦਲ ਚੱਲ ਕੇ ਗਰਭਵਤੀ ਔਰਤ ਨੂੰ ਪਹੁੰਚਾਇਆ ਹਸਪਤਾਲ, ਵੇਖੋ Video

ਜੰਮੂ-ਕਸ਼ਮੀਰ 'ਚ ਫੌਜੀ ਜਵਾਨਾਂ ਨੇ ਇੱਕ ਵਾਰ ਫਿਰ ਬਹਾਦਰੀ ਅਤੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਅਜਿਹਾ ਕੰਮ ਕੀਤਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਜਵਾਨਾਂ ਨੇ ਚਾਰ ਘੰਟੇ ਤੱਕ ਬਰਫ਼ 'ਚ ਪੈਦਲ ਚੱਲ ਕੇ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਫੌਜ ਦੇ ਇਸ ਕੰਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਤਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਦੋਂ ਵੀ ਮਦਦ ਦੀ ਲੋੜ ਹੁੰਦੀ ਹੈ ਤਾਂ ਫੌਜ ਦੇ ਜਵਾਨ ਖੜ੍ਹੇ ਰਹਿੰਦੇ ਹਨ।
 

ਫੌਜ ਦੇ ਇੱਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਕਿ ਉੱਤਰੀ ਕਸ਼ਮੀਰ ਸਥਿੱਤ ਬਾਰਾਮੁਲਾ ਦੇ ਤੰਗਮਰਗ ਖੇਤਰ ਦੇ ਦਰਦ ਪੋਰਾ ਪਿੰਡ ਵਾਸੀ ਰਿਆਜ਼ ਮੀਰ ਨੇ ਬੀਤੇ ਮੰਗਲਵਾਰ ਨੂੰ ਫੌਜ ਦੀ ਟੀਮ ਨੂੰ ਮੁਸੀਬਤ 'ਚ ਬੁਲਾਇਆ ਅਤੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਹੈ ਅਤੇ ਉਸ ਨੂੰ ਢਿੱਡ 'ਚ ਕਾਫੀ ਦਰਦ ਹੋ ਰਿਹਾ ਹੈ। ਉਸ ਦਾ ਪਰਿਵਾਰ ਭਾਰੀ ਬਰਫਬਾਰੀ ਕਾਰਨ ਉਸ ਨੂੰ ਹਸਪਤਾਲ ਲਿਜਾਣ 'ਚ ਅਸਮਰੱਥ ਹੈ।
 

 

ਸ਼ਮੀਮਾ ਨਾਂ ਦੀ ਔਰਤ ਨੂੰ ਜਣੇਪਾ ਦਰਦ ਹੋ ਰਿਹਾ ਸੀ, ਜਿਸ ਕਾਰਨ ਉਸ ਦੀ ਅਤੇ ਉਸ ਦੇ ਬੱਚੇ ਦੀ ਜਾਨ ਖ਼ਤਰੇ 'ਚ ਸੀ। ਸੂਤਰ ਨੇ ਦੱਸਿਆ ਕਿ ਫੋਨ ਦਾ ਜਵਾਬ ਦੇਣ ਤੋਂ ਬਾਅਦ ਉਪਲੋਨਾ ਪਿੰਡ ਵਿਖੇ ਫੌਜ ਦਾ ਬੇਸ ਕਮਾਂਡਰ ਬਗੈਰ ਦੇਰੀ ਕੀਤੇ ਇੱਕ ਸਥਾਨਕ ਸਿਹਤ ਅਧਿਕਾਰੀ ਨਾਲ ਬਰਫ 'ਚ 5 ਕਿਲੋਮੀਟਰ ਪੈਦਰ ਚੱਲ ਕੇ ਰਿਆਜ਼ ਮੀਰ ਦੇ ਘਰ ਪਹੁੰਚ ਗਿਆ।
 

ਇਸ ਤੋਂ ਬਾਅਦ ਫੌਜ ਦੀ ਪੂਰੀ ਟੀਮ ਹਰਕਤ 'ਚ ਆ ਗਈ ਅਤੇ ਤੁਰੰਤ ਤਿੰਨ ਟੀਮਾਂ ਬਣਾਈਆਂ ਗਈਆਂ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਟੀਮ ਨੇ ਔਰਤ ਲਈ ਰਸਤਾ ਸਾਫ ਕੀਤਾ। ਦੂਜੀ ਟੀਮ ਨੇ ਹੈਲੀਪੈਡ ਤਕ ਬਰਫ ਸਾਫ਼ ਕੀਤੀ ਅਤੇ ਤੀਜੀ ਟੀਮ ਨੇ ਕਾਨਿਸਪੋਰਾ ਤਕ ਬਰਫ ਹਟਾ ਕੇ ਬਾਰਾਮੂਲਾ ਜ਼ਿਲ੍ਹਾ ਹੈੱਡਕੁਆਰਟਰ ਨਾਲ ਜੋੜਨ ਵਾਲੇ ਰਸਤੇ ਨੂੰ ਸਾਫ ਕੀਤਾ।
 

 

ਫੌਜ ਦੇ 100 ਤੋਂ ਵੱਧ ਜਵਾਨਾਂ ਅਤੇ 25 ਨਾਗਰਿਕਾਂ ਨੇ 6 ਘੰਟੇ ਚੱਲੀ ਇਸ ਮੁਹਿੰਮ 'ਚ ਹਿੱਸਾ ਲਿਆ ਅਤੇ ਔਰਤ ਨੂੰ ਸਟਰੈਚਰ 'ਤੇ ਲਿਟਾ ਕੇ ਲੱਕ ਤਕ ਡੂੰਘੀ ਬਰਫ 'ਚ ਪੈਦਲ ਹੀ ਉਪਲੋਨਾ ਤੱਕ ਲਿਜਾਇਆ ਗਿਆ। ਉਪਲੋਨਾ ਪਹੁੰਚਣ 'ਤੇ ਔਰਤ ਨੂੰ ਫੌਜ ਇੱਕ ਮੈਡੀਕਲ ਅਧਿਕਾਰੀ ਨਾਲ ਐਂਬੂਲੈਂਸ 'ਚ ਬਾਰਾਮੂਲਾ ਹਸਪਤਾਲ ਭੇਜਿਆ ਗਿਆ।
 

ਫੌਜੀ ਜਵਾਨ ਪੂਰੇ ਰਸਤੇ ਐਂਬੂਲੈਂਸ ਦੇ ਅੱਗਿਉਂ ਬਰਫ ਹਟਾਉਂਦੇ ਰਹੇ। ਇੱਕ ਅਧਿਕਾਰੀ ਨੇ ਦੱਸਿਆ ਕਿ ਫੌਜ ਦੀ ਟੀਮ ਮੀਰ ਦੇ ਪਰਿਵਾਰ ਨਾਲ ਉਦੋਂ ਤੱਕ ਰਹੀ ਜਦੋਂ ਤੱਕ ਔਰਤ ਨੇ ਬੱਚੇ ਨੂੰ ਜਨਮ ਨਹੀਂ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:During heavy snowfall Army persons and civilians walked with her on stretcher to hospital in kashmir