ਅਗਲੀ ਕਹਾਣੀ

VIDEO: ਜੈੱਟ ਏਅਰਵੇਜ਼ ਮੁੰਬਈ-ਜੈਪੁਰ ਫਲਾਈਟ ਘਟਨਾ ਦੇ ਜਾਂਚ ਦੇ ਹੁਕਮ

1 / 4jet airways

2 / 4jet airways

3 / 4jet airways

4 / 4jet airways

PreviousNext

ਹਵਾਈ ਯਾਤਰਾ ਦੌਰਾਨ ਯਾਤਰੀਆਂ ਦੇ ਕੰਨਾਂ ਤੇ ਨੱਕਾਂ 'ਚੋਂ ਨਿਕਲਿਆ ਖੂਨ

 

ਜੈੱਟ ਏਅਰਵੇਜ਼ ਦੀ ਮੁੰਬਈ-ਜੈਪੁਰ ਫਲਾਈਟ ਦੇ ਉਡਾਣ ਭਰਨ ਦੌਰਾਨ ਜਹਾਜ਼ ਦਾ ਕੈਬਿਨ ਸਟਾਫ ਦਬਾਓ ਨੂੰ ਬਰਕਰਾਰ ਰੱਖਣ ਵਾਲੇ ਸਵਿੱਚ ਨੂੰ ਦਬਾਉਣਾ ਭੁੱਲ ਗਿਆ। ਜਿਸ ਕਾਰਨ 166 ਯਾਤਰੀਆਂ ਵਿਚੋਂ 30 ਯਾਤਰੀਆਂ ਦੇ ਨੱਕਾਂ ਤੇ ਕੰਨਾਂ ਤੋਂ ਖੂਨ ਵਹਿਣ ਲੱਗਾ ਤੇ ਕਈਆਂ ਨੂੰ ਸਿਰਦਰਦ ਦੀ ਸ਼ਿਕਾਇਤ ਹੋਈ।  ਇਨ੍ਹਾਂ ਯਾਤਰੀਆਂ ਦਾ ਮੁੰਬਈ ਏਅਰਪੋਰਟ 'ਤੇ ਇਲਾਜ ਕੀਤਾ ਜਾ ਰਿਹਾ ਹੈ।

 

ਕੈਬਿਨ ਸਟਾਫ ਵੱਲੋਂ ਵਰਤੀ ਗਈ ਇਸ ਲਾਪਰਵਾਹੀ ਕਾਰਨ ਇਸ ਫਲਾਈਟ ਨੂੰ ਉਡਾਣ ਭਰਨ ਮਗਰੋਂ ਦੁਬਾਰਾ ਮੁੰਬਈ ਹਵਾਈ ਅੱਡੇ 'ਤੇ ਉਤਾਰਨਾ ਪਿਆ।

 

 

 

ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੂੰ ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ, ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਤਾਜ਼ਾ ਜਾਣਕਾਰੀ ਮੁਤਾਬਕ ਏਅਰਕਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏ.ਏ.ਏ.ਬੀ.) ਘਟਨਾ ਦੀ ਜਾਂਚ ਕਰ ਰਿਹਾ ਹੈ।

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO: Jet Airways ordered a probe into the Mumbai-Jaipur flight incident