ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਜਿਨਾਂ ਦੇ ਕੋਲ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦਾ ਪ੍ਰਭਾਰ ਵੀ ਹੈ ਨੇ ਕਿਹਾ ਕਿ ਕੋਸਲੀ ਵਿਧਾਨਸਭਾ ਖੇਤਰ ਵਿਚ ਤਿੰਨ ਰੇਸਟ ਹਾਊਸ ਹਨ। ਜਾਟੂਸਾਨਾ ਵਿਚ ਜੇ ਰੇਲਵੇ ਦਾ ਰੇਸਟ ਹਾਊਸ ਦੇ ਨਿਰਮਾਣ ਦੀ ਸੰਭਾਵਨਾ ਹੈ ਤਾਂ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਣਗੇ।
ਇਹ ਜਾਣਕਾਰੀ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਪ੍ਰਸ਼ਨਕਾਲ ਦੇ ਸਮੇਂ ਵਿਧਾਇਕ ਲਛਮਨ ਸਿੰਘ ਯਾਦਵ ਵੱਲੋਂ ਜਾਟੂਸਾਨਾ ਵਿਚ ਰੇਸਟ ਹਾਊਸ ਦੇ ਨਿਰਮਾਣ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ।
ਉਨਾਂ ਨੇ ਸਦਨ ਨੂੰ ਇਸ ਗਲ ਨਾਲ ਜਾਣੂੰ ਕਰਵਾਇਆ ਕਿ ਲੋਕ ਨਿਰਮਾਣ ਵਿਭਾਗ ਦੀ ਨੀਤੀ ਅਨੁਸਾਰ 20 ਕਿਲੋਮੀਟਰ ਦੇ ਘੇਰੇ ਵਿਚ ਵਿਭਾਗ ਦੇ ਕਿਸੇ ਦੂਜੇ ਰੇਸਟ ਹਾਊਸ ਦਾ ਨਿਰਮਾਣ ਨਹੀਂ ਕਰਵਾਇਆ ਜਾ ਸਕਦਾ। ਇਸ ਸੁਆਲ ਦੇ ਪੂਰਕ ਸੁਆਲ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਜਾਟੂਸਾਨਾ ਵਿਚ ਭਾਰਤ-ਤਿਬੱਤ ਸੁਰੱਖਿਆ ਬੱਲ ਦਾ ਇਕ ਵੱਡਾ ਸਿਖਲਾਈ ਕੇਂਦਰ ਹੈ ਅਤੇ ਇੱਥੇ ਇਕ ਵੱਡਾ ਰੇਲਵੇ ਸਟੇਸ਼ਨ, ਇਸ ਲਈ ਇੱਥੇ ਰੇਸਟ ਹਾਊਸ ਦਾ ਨਿਰਮਾਣ ਕਰਵਾਇਆ ਜਾ ਸਕਦਾ ਹੈ।