ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ 'ਚ ਸਥਿਤ ਸ਼ਿਰਡੀ ਪਹੁੰਚੇ ਹਨ। ਇੱਥੇ ਉਨ੍ਹਾਂ ਨੇ ਸਾਈਂ ਬਾਬਾ ਦੀ ਸਮਾਧੀ ਦੇ 100 ਸਾਲ ਪੂਰੇ ਹੋਣ 'ਤੇ ਚੱਲ ਰਹੇ ਉਤਸਵ ਦੀ ਸਮਾਪਤੀ ਸਮਾਰੋਹ 'ਚ ਸ਼ਿਰਕਤ ਕੀਤੀ।
Maharashtra: Prime Minister Narendra Modi offers prayers at Shri Saibaba Samadhi Temple Complex in Shirdi. pic.twitter.com/WquG1JGQfS
— ANI (@ANI) October 19, 2018
ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਸਾਈਂਬਾਬਾ ਦੀ ਵਿਸ਼ੇਸ਼ ਪੂਜਾ ਕੀਤੀ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਡਨਵੀਸ ਅਤੇ ਰਾਜਪਾਲ ਵਿਦਿਆਸਾਗਰ ਰਾਓ ਵੀ ਮੌਜੂਦ ਰਹੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਮੰਦਰ ਦੀ ਵਿਜਿ਼ਟਰ ਬੁੱਕ ਚ ਆਪਣੇ ਵਿਚਾਰ ਵੀ ਲਿਖੇ। ਪੀਐਮ ਮੋਦੀ ਵੱਲੋਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਨ ਦੀ ਤਿਆਰੀ ਹੈ।
Maharashtra: Prime Minister Narendra Modi arrives in Shirdi. He will participate in the Sai Baba Samadhi centenary celebrations today. pic.twitter.com/MrJjpbdbXB
— ANI (@ANI) October 19, 2018
1918 ਚ ਲਈ ਸੀ ਸਮਾਧੀ
ਸਿ਼ਰਡੀ ਦੇ ਸਾਈਂਬਾਬਾ ਦੀ ਪ੍ਰਸਿੱਧੀ ਦੂਰ-ਦੂਰ ਤੱਕ ਹੈ ਅਤੇ ਇਹ ਪਵਿੱਤਰ ਧਾਰਮਿਕ ਮਹਾਰਾਸ਼ਟਰ ਦੇ ਅਹਿਮਦਨਗਰ ਦੇ ਸਿ਼ਰਡੀ ਪਿੰਡ ਚ ਸਥਿਤ ਹੈ। ਸਾਰੇ ਧਰਮਾਂ ਅਤੇ ਵਰਗਾਂ ਚ ਮੰਨੇ ਜਾਣ ਵਾਲੇ ਸਾਈਂਬਾਬਾ ਦਾ ਦੇਹਾਵਸਾਨ 1918 ਚ ਦਸਿ਼ਹਰਾ ਦੇ ਹੀ ਦਿਨ ਅਹਿਮਦ ਨਗਰ ਜਿ਼ਲ੍ਹੇ ਦੇ ਸਿ਼ਰਡੀ ਪਿੰਡ ਚ ਹੋਇਆ ਸੀ।
ਸਿ਼ਰਡੀ ਦੇ ਸਾਈਂਬਾਬਾ ਦਾ ਅਸਲ ਨਾਮ, ਜਨਮਸਥਾਨ ਅਤੇ ਜਨਮ ਦੀ ਮਿਤੀ ਕਿਸੇ ਨੂੰ ਪਤਾ ਨਹੀਂ ਹੈ। ਹਾਲਾਂਕਿ ਸਾਈਂਬਾਬਾ ਦਾ ਜੀਵਨਕਾਲ 1838-1918 ਤੱਕ ਮੰਨਿਆ ਜਾਂਦਾ ਹੈ।