ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈ-ਰੇਲ ਟਿਕਟ ਅਗਲੇ ਮਹੀਨੇ ਤੋਂ ਹੋ ਸਕਦੀ ਹੈ ਮਹਿੰਗੀ! ਜਾਣੋ ਕਿੰਨੇ ਪੈਸੇ ਖ਼ਰਚਣੇ ਪੈਣਗੇ

ਆਨਲਾਈਨ ਰੇਲ ਟਿਕਟ ਅਗਲੇ ਮਹੀਨੇ ਤੋਂ ਇੱਕ ਪ੍ਰਤੀਸ਼ਤ ਮਹਿੰਗੀ ਹੋ ਸਕਦੀ ਹੈ। ਰੇਲ ਟੂਰਿਜ਼ਮ ਐਂਡ ਕੇਟਰਿੰਗ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਫਿਰ ਈ-ਟਿਕਟ 'ਤੇ ਸਰਵਿਸ ਟੈਕਸ ਵਸੂਲਣ ਦਾ ਫ਼ੈਸਲਾ ਕੀਤਾ ਹੈ। ਈ-ਟਿਕਟ ਦੇ ਏਜੰਟਾਂ ਨੂੰ ਅਧਿਕਾਰਤ ਸੂਚਨਾ ਵੀ ਭੇਜ ਦਿੱਤੀ ਗਈ ਹੈ। ਸਰਵਿਸ ਟੈਕਸ ਲਾਗੂ ਹੋਣ ਨਾਲ ਸਲੀਪਰ ਤੋਂ ਏਸੀ ਤੱਕ ਦੀਆਂ ਈ-ਟਿਕਟਾਂ 'ਤੇ ਘੱਟੋ ਘੱਟ 25 ਤੋਂ 45 ਰੁਪਏ ਵਾਧੂ ਖ਼ਰਚਣੇ ਪੈਣਗੇ।

 

ਨਵੰਬਰ, 2016 ਵਿੱਚ ਨੋਟਬੰਦੀ ਤੋਂ ਬਾਅਦ ਈ-ਟਿਕਟਾਂ 'ਤੇ ਸਰਵਿਸ ਟੈਕਸ ਨੂੰ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਵਾਪਸ ਲਿਆ ਗਿਆ ਸੀ। ਕਿਹਾ ਗਿਆ ਸੀ ਕਿ ਇਸ ਨਾਲ ਈ-ਟਿਕਟਾਂ ਨੂੰ ਹੁਲਾਰਾ ਮਿਲੇਗਾ। ਈ-ਟਿਕਟਾਂ ਦਾ ਰੁਝਾਨ ਵੀ ਕੁਝ ਹੱਦ ਤੱਕ ਵਧਿਆ ਹੈ। 

 

ਰੇਲਵੇ ਅਧਿਕਾਰੀਆਂ ਦੇ ਅਨੁਸਾਰ ਇਸ ਸਮੇਂ ਜਾਰੀ ਕੀਤੀਆਂ ਗਈਆਂ ਕੁਲ ਰਿਜ਼ਰਵੇਸ਼ਨ ਟਿਕਟਾਂ ਵਿੱਚ ਈ-ਟਿਕਟਾਂ ਦਾ ਹਿੱਸਾ ਲਗਭਗ 55 ਤੋਂ 60 ਪ੍ਰਤੀਸ਼ਤ ਹੈ। ਸਾਲ 2016 ਵਿੱਚ ਈ-ਟਿਕਟਾਂ ਰੋਜ਼ਾਨਾ ਜਾਰੀ ਕੀਤੀਆਂ ਕੁੱਲ ਟਿਕਟਾਂ ਦਾ 35 ਤੋਂ 40 ਪ੍ਰਤੀਸ਼ਤ ਸੀ। ਰੇਲਵੇ ਰਿਕਾਰਡ ਅਨੁਸਾਰ, ਦੇਸ਼ ਭਰ ਵਿੱਚ ਰੋਜ਼ਾਨਾ 11 ਤੋਂ 12 ਲੱਖ ਰਿਜ਼ਰਵੇਸ਼ਨ ਟਿਕਟਾਂ ਜਾਰੀ ਕੀਤੀਆਂ ਜਾਂਦੀਆਂ ਹਨ।

 

ਆਈਆਰਸੀਟੀਸੀ ਨੇ ਈ-ਟਿਕਟ ਦੇ ਅਧਿਕਾਰਤ ਏਜੰਟਾਂ ਨੂੰ ਸਰਵਿਸ ਟੈਕਸ ਬਾਰੇ ਸੂਚਿਤ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਸਰਵਿਸ ਟੈਕਸ ਸਤੰਬਰ ਤੋਂ ਲਾਗੂ ਹੋ ਸਕਦਾ ਹੈ। 

 

ਆਈਆਰਸੀਟੀਸੀ ਏਜੰਟ ਅਸਲਮ ਦਰਗਾਹੀ ਨੇ ਦੱਸਿਆ ਕਿ ਸਰਵਿਸ ਟੈਕਸ ਮੁੜ ਲਾਗੂ ਕਰਨ ਦੀ ਜਾਣਕਾਰੀ ਆ ਗਈ ਹੈ। ਹਾਲਾਂਕਿ, ਅਜੇ ਇਹ ਫ਼ੈਸਲਾ ਨਹੀਂ ਕੀਤਾ ਗਿਆ ਹੈ ਕਿ ਸਰਵਿਸ ਟੈਕਸ

ਦੀਆਂ ਦਰਾਂ ਕਿਸ ਦਿਨ ਤੋਂ ਲਾਗੂ ਹੋਣਗੀਆਂ।

 

ਜ਼ੁਬਾਨੀ ਦੱਸਿਆ ਗਿਆ ਹੈ ਕਿ ਸਰਵਿਸ ਟੈਕਸ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਈ-ਟਿਕਟ 'ਤੇ ਦੇਣਾ ਪੈ ਸਕਦਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:E-rail tickets may be expensive from next month Know how much money will have to be spent