ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੀ ਮੁਫ਼ਤ ਮਹਿਲਾ ਯਾਤਰਾ ਯੋਜਨਾ ਸਿਰਫ ਚੋਣ-ਸਟੰਟ: ਮੈਟਰੋਮੈਨ

ਦਿੱਲੀ ਮੈਟਰੋ ਚ ਔਰਤਾਂ ਦੇ ਮੁਫ਼ਤ ਸਫਰ ਨੂੰ ਲੈ ਕੇ ਜਾਰੀ ਖਿੱਚਧੂਹ ਵਿਚਾਲੇ ਦਿੱਲੀ ਮੈਟਰੋ ਦੇ ਪ੍ਰਧਾਨ ਸਲਾਹਕਾਰ ਅਤੇ ਮੈਟਰੋਮੈਨ ਈ ਸ੍ਰੀਧਰਨ ਨੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੀ ਚਿੱਠੀ ਦਾ ਜਵਾਬ ਦਿੰਦਿਆਂ ਇਸ ਮਾਮਲੇ ਤੇ ਆਪਣਾ ਇਤਰਾਜ ਸਾਫ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਟਰੋ ’ਤੇ ਪਹਿਲਾਂ ਦੀ 35 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ ਤੇ ਮੁਫਤ ਯਾਤਰਾ ਦੇਣ ਮਗਰੋਂ ਮੁਸ਼ਕਲਾਂ ਹੋਰ ਵੱਧਣੀਆਂ ਲਾਜ਼ਮੀ ਹਨ।

 

ਮੈਟਰੋਮੈਨ ਨੇ ਕਿਹਾ ਕਿ ਹਰੇਕ ਕੋਈ ਜਾਣਦਾ ਹੈ ਕਿ ਦਿੱਲੀ ਚ ਆ ਰਹੀਆਂ ਵਿਧਾਨ ਸਭਾ ਚੋਣਾਂ ਚ ਔਰਤਾਂ ਦੀਆਂ ਵੋਟਾਂ ਲੈਣ ਖਾਤਰ ਇਹ ਮੁਫਤ ਪ੍ਰਸਤਾਵ ਇਕ ਚੋਣ-ਸਟੰਟ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਸਰਕਾਰ ਦੁਆਰਾ ਔਰਤਾ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਪ੍ਰਸਤਾਵ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਮੈਂਟਰੋ ਰੇਲ ਚ ਮੁਫ਼ਤ ਸਫਰ ਦੇ ਪ੍ਰਸਤਾਵ ਦੇ ਵਿਰੋਧੀ ਹਨ।

 

ਉਨ੍ਹਾਂ ਕਿਹਾ ਕਿ ਜੇਕਰ ਅਸੀਂ ਔਰਤਾਂ ਨੂੰ ਮੁਫ਼ਤ ਸਫਰ ਦੀ ਸਹੂਲਤ ਦਿੰਦੇ ਹਾਂ ਤਾਂ ਇਸ ਦੇ ਬਾਅਦ ਕਈ ਹੋਰ ਵਰਗ ਜਿਵੇ ਵਿਦਿਆਰਥੀ, ਦਿਵਿਆਂਗ, ਸੀਨੀਅਰ ਨਾਗਿਰਕ ਆਦਿ ਨੂੰ ਇਹ ਸਹੂਲਤ ਦੇਣ ਦੀ ਮੰਗ ਉਠੇਗੀ। ਹਾਲੇ ਦੁਨੀਆ ਚ ਕਿਤੇ ਵੀ ਔਰਤਾਂ ਨੂੰ ਮੈਟਰੋ ਚ ਮੁਫ਼ਤ ਸਫਰ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਮੇਰੀ ਸਲਾਹ ਹੈ ਕਿ ਜੇਕਰ ਦਿੱਲੀ ਸਰਕਾਰ ਅਜਿਹਾ ਕਰਨਾ ਚਾਹੁੰਦੀ ਹੈ ਤਾਂ ਔਰਤਾਂ ਨੂੰ ਮੈਟਰੋ ਚ ਮੁਫ਼ਤ ਸਫਰ ਸਹੂਲਤ ਦੇਣ ਥਾਂ ਨਕਦ ਟ੍ਰਾਂਸਫਰ ਜ਼ਿਆਦਾ ਸਹੀ ਰਹੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:E Sreedharan tells to manish sisodia why not allow women free travel in delhi metro