ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤਾਂ ਲਈ ਮੁਫ਼ਤ ਯਾਤਰਾ ਨੂੰ ਮੈਟਰੋ ਮੈਨ ਨੇ ਦੱਸਿਆ ਨੁਕਸਾਨਦੇਹ, ਪੀਐਮ ਮੋਦੀ ਨੂੰ ਲਿਖੀ ਚਿੱਠੀ

ਦਿੱਲੀ ਮੈਟਰੋ (Delhi Metro) ਰੇਲ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਰਹੇ ਈ ਸ਼੍ਰੀਧਰਨ (E Sridharan) ਨੇ ਮੈਟਰੋ ਵਿੱਚ ਔਰਤਾਂ ਨੂੰ ਮੁਫ਼ਤ ਯਾਤਰਾ ਦੇਣ ਦੀ ਕੇਜਰੀਵਾਲ ਸਰਕਾਰ (Kejriwal Govt.) ਦੀ ਪਹਿਲ ਨੂੰ ਮੈਟਰੋ ਲਈ ਨੁਕਸਾਨਦੇਹ ਦਸਦੇ ਹੋਏ ਇਸ ਦੀ ਥਾਂ ਸਬਸਿਡੀ ਦੀ ਰਾਸ਼ੀ ਸਿੱਧੇ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਨ ਦਾ ਸੁਝਾਅ ਦਿੱਤਾ ਹੈ।

 

'ਮੈਟਰੋ ਮੈਨ' ਦੇ ਨਾਮ ਨਾਲ ਜਾਣੇ ਜਾਂਦੇ ਸ਼੍ਰੀਧਰਨ ਨੇ ਨਰਿੰਦਰ ਮੋਦੀ ਨੂੰ 10 ਜੂਨ ਨੂੰ ਚਿੱਠੀ ਲਿਖ ਕੇ ਕੇਜਰੀਵਾਲ ਸਰਕਾਰ ਦੇ ਪ੍ਰਸਤਾਵ 'ਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

 

ਸ਼੍ਰੀਧਰਨ ਨੇ ਚਿੱਠੀ ਵਿੱਚ ਕਿਹਾ ਹੈ ਕਿ ਜੇਕਰ ਸਰਕਾਰ ਅਸਲ ਵਿੱਚ ਕਿਸੇ ਨੂੰ ਮੁਫ਼ਤ ਯਾਤਰਾ ਸਹੂਲਤ ਦੇਣ ਲਈ ਕੋਈ ਹੋਰ ਉਪਰਾਲਾ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਮੈਟਰੋ ਦੀ ਮੌਜੂਦਾ ਪ੍ਰਣਾਲੀ ਵਿੱਚ ਕੋਈ ਬਦਲਾਅ ਕਰਨ ਦੀ ਥਾਂ ਲਾਭਪਾਤਰੀਆਂ ਨੂੰ ਲਾਭ ਰਾਸ਼ੀ ਸਿੱਧੇ ਉਸ ਦੇ ਬੈਂਕ ਖਾਤੇ ਵਿੱਚ ਦੇਣ (ਡੀਬੀਟੀ) ਚੰਗਾ ਉਪਾਅ ਰਹੇਗਾ।

 

ਉਨ੍ਹਾਂ ਕਿਹਾ ਕਿ ਮੈਟਰੋ ਦੇ ਨਿਯਮਿਤ ਸਿਸਟਮ ਨੂੰ ਬਣਾਈ ਰੱਖਣ ਲਈ 2002 ਵਿੱਚ ਮੈਟਰੋ ਸੇਵਾ ਸ਼ੁਰੂ ਹੋਣ ਦੇ ਸਮੇਂ ਹੀ ਅਸੀਂ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਦੇਣ ਦਾ ਸਿਧਾਂਤਕ ਫ਼ੈਸਲਾ ਲਿਆ ਸੀ ਅਤੇ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਵੀ ਇਸ ਦੀ ਪ੍ਰਸ਼ੰਸਾ ਕੀਤੀ ਸੀ। ਇੰਨਾ ਹੀ ਨਹੀਂ, ਅਟਲ ਜੀ ਨੇ ਵੀ ਉਦਘਾਟਨ ਸਮੇਂ ਖੁਦ ਟਿਕਟ ਖ਼ਰੀਦ ਕੇ ਮੈਟਰੋ ਯਾਤਰਾ ਕਰਕੇ ਇਸ ਗੱਲ ਦਾ ਸੰਦੇਸ਼ ਦਿੱਤਾ ਸੀ ਕਿ ਮੈਟਰੋ ਸੇਵਾ ਦੀ ਗੁਣਵੱਤਾ ਬਣਾਏ ਰੱਖਣ ਲਈ ਜਿਹਾ ਕੀਤਾ ਜਾਣਾ ਜ਼ਰੂਰੀ ਹੈ।

 

ਸ਼੍ਰੀਧਰਨ ਨੇ ਦਲੀਲ ਦਿੱਤੀ ਕਿ ਸਬਸਿਡੀ ਦੇਣ ਦਾ ਪਰੰਪਰਾ ਨਾਲ ਮੈਟਰੋ ਪ੍ਰਬੰਧਨ ਵੱਲੋਂ ਵਿਦੇਸ਼ੀ ਏਜੰਸੀਆਂ ਤੋਂ ਲਿਆ ਕਰਜ਼ ਅਦਾ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਮੈਟਰੋ ਦੀ ਇਸ ਵੱਚਨਬੱਧਤਾ ਦਾ ਪਾਲਨ ਦੇਸ਼ ਦੇ ਹੋਰ ਸ਼ਹਿਰਾਂ ਦੀ ਮੈਟਰੋ ਸੇਵਾ ਵੱਲੋਂ ਵੀ ਕੀਤਾ ਜਾ ਰਿਹਾ ਹੈ। ਜੇਕਰ ਦਿੱਲੀ ਵਿੱਚ ਮੁਫ਼ਤ ਯਾਤਰਾ ਸੇਵਾ ਸ਼ੁਰੂ ਹੋਵੇਗੀ ਤਾਂ ਜਿਹੀ ਮੰਗ ਹੋਰ ਸ਼ਹਿਰਾਂ ਵਿੱਚ ਵੀ ਉਠੇਗੀ।

ਸ਼੍ਰੀਧਰਨ ਨੇ ਸੁਝਾਅ ਦਿੱਤਾ ਕਿ ਸਰਕਾਰ ਜੇਕਰ ਚਾਹੇ ਤਾਂ ਹੋਰ ਸਰਕਾਰੀ ਯੋਜਨਾਵਾਂ ਦੀ ਤਰ੍ਹਾਂ ਇਸ ਸਬਸਿਡੀ ਨੂੰ ਵੀ ਡੀਬੀਟੀ ਰਾਹੀਂ ਲਾਭਪਾਤਰੀ ਦੇ ਖਾਤੇ ਵਿੱਚ ਸਿੱਧਾ ਪਹੁੰਚਾਏ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: e sridharan wrote letter to pm modi over kejriwal free metro rides to women