ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲਾਸ਼ ਮਾਨਸਰੋਵਰ ਯਾਤਰਾ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਵਾਨਾ ਕੀਤਾ ਪਹਿਲਾ ਜੱਥਾ


ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਦਿੱਲੀ ਤੋਂ ਕੈਲਾਸ਼ ਮਾਨਸਰੋਵਰ ਤੀਰਥ ਯਾਤਰੀਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰਦੇ ਹੋਏ ਕਿਹਾ ਕਿ ਇਸ ਯਾਤਰਾ ਦੇ ਆਯੋਜਨ ਵਿੱਚ ਚੀਨੀ ਸਰਕਾਰ ਦੇ ਯੋਗਦਾਨ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਆਪਸੀ ਰਿਸ਼ਤਿਆਂ ਨੂੰ ਚੰਗਾ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। 

 

ਦੱਸਣਯੋਗ ਹੈ ਕਿ ਉਤਰਾਖੰਡ ਦੀ ਬਿਆਸ ਘਾਟੀ ਤੋਂ ਹੋ ਕੇ ਲੰਘਣ ਵਾਲੀ ਇਤਿਹਾਸਕ ਕੈਲਾਸ਼ ਮਾਨਸਰੋਵਰ ਯਾਤਰਾ 12 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ ਪ੍ਰਸ਼ਾਸਨ ਨੇ ਇਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

 

 


 

ਕੁਮਾਊ ਮੰਡਲ ਵਿਕਾਸ ਨਿਗਮ (ਕੇਐਮਵੀਐਨ) ਦੇ ਯਾਤਰਾ ਪ੍ਰਬੰਧਕ ਜੀਐਸ ਮਨਰਾਲ ਨੇ ਦੱਸਿਆ ਕਿ ਨਿਗਮ ਵੱਲੋਂ ਕੈਲਾਸ਼ ਯਾਤਰਾ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਦੀ ਯਾਤਰਾ ਵਿੱਚ ਖਾਸ ਗੱਲ ਇਹ ਹੈ ਕਿ ਪੈਦਲ ਯਾਤਰਾ ਲਗਭਗ 18 ਕਿਮੀ ਘੱਟ ਹੋ ਗਈ ਹੈ। 

 

ਇਸ ਤੋਂ ਇਲਾਵਾ ਯਾਤਰਾ ਹੈਲੀਕਾਪਟਰ ਦੀ ਥਾਂ ਆਪਣੇ ਪਰੰਪਰਾਗਤ ਰਸਤਿਆਂ ਤੋਂ ਪੈਦਲ ਹੋ ਕੇ ਲੰਘੇਗੀ। ਉੱਤਰਾਖੰਡ ਵਿੱਚ ਕੈਲਾਸ਼ ਯਾਤਰਾ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਖਾਸ ਕਰ ਪੈਦਲ ਯਾਤਰਾ ਤੋਂ ਬਿਆਸ ਘਾਟੀ ਦੇ ਛੋਟੇ ਕਾਰੋਬਾਰੀ ਕਾਫੀ ਆਸ਼ਾਵੰਦ ਹਨ। 

 

ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਵਾਰ ਪੈਦਲ ਯਾਤਰਾ ਸ਼ੁਰੂ ਹੋਣ ਨਾਲ ਬਿਆਸ ਘਾਟੀ ਦੀ ਰੌਣਕ ਵਾਪਸ ਪਰਤ ਆਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EAM Dr S Jaishankar flags-off the first batch of pilgrims of Kailash Mansarovar Yatra