ਅਗਲੀ ਕਹਾਣੀ

ਉਤਰਾਖੰਡ ’ਚ ਲੱਗੇ ਭੁਚਾਲ ਦੇ ਝਟਕੇ, ਜਾਨ–ਮਾਲ ਦੇ ਨੁਕਸਾਨ ਤੋਂ ਬਚਾਅ

ਉਤਰਾਖੰਡ ’ਚ ਲੱਗੇ ਭੁਚਾਲ ਦੇ ਝਟਕੇ, ਜਾਨ–ਮਾਲ ਦੇ ਨੁਕਸਾਨ ਤੋਂ ਬਚਾਅ

ਉਤਰਾਖੰਡ ਦੇ ਉਤਰਕਾਸ਼ੀ ਸ਼ਹਿਰ ਵਿਚ ਵੀਰਵਾਰ ਨੁੰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾਂ ਝਟਕਾ ਸਵੇਰੇ 11.23 ਮਿੰਟ ਉਤੇ ਆਇਆ ਜਿਸ ਦੀ ਤੀਵਰਤਾ ਰਿਕਟਰ ਸਕੇਲ ਉਤੇ 2.8 ਮਾਪੀ ਗਈ। ਉਥੇ ਦੂਜਾ ਝਟਕਾ 11.58 ਮਿੰਟ ਉਤੇ ਆਇਆ, ਜਿਸਦੀ ਤੀਬਰਤਾ ਰਿਕਟਰ ਸਕੇਲ ਉਤੇ 3.5 ਮਾਪੀ ਗਈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਦੱਸਿਆ ਜਾ ਰਿਹਾ ਹੈ ਕਿ ਉਤਰਕਾਸ਼ੀ ਵਿਚ ਆਏ ਭੁਚਾਲ ਦੇ  ਦੋਵੇਂ ਝਟਕਿਆਂ ਦਾ ਕੇਂਦਰ ਡੁੰਡਾ ਵਿਚ ਜ਼ਮੀਨ ਤੋਂ 5 ਕਿਲੋਮੀਟਰ ਅੰਦਰ ਸੀ। ਭੁਚਾਲ ਦੇ ਝਟਕਿਆਂ ਦੇ ਬਾਅਦ ਲੋਕ ਸਹਿਮ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਭੱਜੇ। ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

 

 

ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਕੇਂਦਰ ਵਿਚ ਜ਼ਿਲ੍ਹਾ ਅਧਿਕਾਰੀ ਡਾ. ਆਸ਼ੀਸ ਚੌਹਾਨ ਨੇ ਸਾਰੀਆਂ ਤਹਿਸੀਲਾਂ ਤੋਂ ਜਾਨਮਾਨ ਦੀ ਸੂਚਨਾ ਲਈ। ਅਜੇ ਤੱਕ ਜਨਪਦ ਵਿਚ ਕਿਸੇ ਤਰ੍ਹਾਂ ਦੀ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਜ਼ਿਲ੍ਹਾ ਅਧਿਕਾਰੀ ਨੇ ਆਈਆਰਐਸ ਨਾਲ ਜੁੜੇ ਅਧਿਕਾਰੀਆਂ ਨੂੰ ਅਲਰਟ ਉਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਜ਼ਿਲ੍ਹਾ ਹਸਪਤਾਲ ਵਿਚ ਐਬੁਲੈਂਸ ਆਦਿ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake hits in Uttarkashi twice today