ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ’ਚ ਭੂਚਾਲ, 5 ਮਰੇ 330 ਜ਼ਖ਼ਮੀ

ਈਰਾਨ ’ਚ ਭੂਚਾਲ, 5 ਮਰੇ 330 ਜ਼ਖ਼ਮੀ

ਪੂਰਬੀ ਈਰਾਨ ਦੇ ਸੂਬੇ ਅਜ਼ਰਬਾਇਜਾਨ ਸੂਬੇ ’ਚ ਰਿਕਟਰ ਪੈਮਾਨੇ ’ਤੇ 5.9 ਦੀ ਤੀਬਰਤਾ ਵਾਲਾ ਭੂਚਾਲ ਆਉਣ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪੰਜ ਵਿਅਕਤੀ ਮਾਰੇ ਗਏ ਤੇ 330 ਤੋਂ ਵੱਧ ਜ਼ਖ਼ਮੀ ਹੋ ਗਏ।

 

 

ਸੂਬੇ ਦੀ ਰਾਜਧਾਨੀ ਤਬਰੇਜ਼ ਤੋਂ ਲਗਭਗ 120 ਕਿਲੋਮੀਟਰ ਦੂਰ ਭੂਚਾਲ ਦਾ ਕੇਂਦਰ 8 ਕਿਲੋਮੀਟਰ ਡੂੰਘਾ ਸੀ। ਇਸ ਕਾਰਨ ਲਾਗਲਾ ਟਾਰਕ ਸ਼ਹਿਰ ਵੀ ਪ੍ਰਭਾਵਿਤ ਹੋਇਆ।

 

 

ਦਹਿਸ਼ਤ ਕਾਰਨ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲ ਕੇ ਸੜਕਾਂ ’ਤੇ ਆ ਗਏ। ਯੂਰੋਪੀਅਨ–ਮੈਡੇਟਰੇਨੀਅਨ ਸੀਸਮੋਲੌਜੀਕਲ ਸੈਂਟਰ (EMSC) ਮੁਤਾਬਕ ਲਗਭਗ 2 ਕਰੋੜ ਲੋਕਾਂ ਨੇ ਈਰਾਨ ਤੇ ਗੁਆਂਢੀ ਦੇਸ਼ ਤੁਰਕੀ ਤੱਕ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

 

 

ਇਹ ਭੂਚਾਲ ਈਰਾਨ ਦੇ ਸਮੇਂ ਮੁਤਾਬਕ ਦੁਪਹਿਰ 2:00 ਵਜੇ ਆਇਆ।

 

 

ਪ੍ਰੈੱਸ ਟੀਵੀ ਨੇ ਪੂਰਬੀ ਅਜ਼ਰਬਾਇਜਾਨ ਦੇ ਆਫ਼ਤ ਪ੍ਰਬੰਧ ਕੇਂਦਰ ਦੇ ਮੁਖੀ ਮੁਹੰਮਦ ਬਾਕਰ ਹੋਨਰ ਦੇ ਹਵਾਲੇ ਨਾਲ ਕਿਹਾ ਕਿ ਘੱਟੋ–ਘੱਟ ਅੱਠ ਰਾਹਤ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਗਈਆਂ।

 

 

ਮੁਢਲੀਆਂ ਰਿਪੋਰਟਾਂ ਵਿੱਚ ਮਿਆਨੇਹ ਸ਼ਹਿਰ ਲਾਗਲੇ ਘੱਟੋ–ਘੱਟ ਤਿੰਨ ਪਿੰਡਾਂ ਦੇ ਘਰਾਂ ਤੇ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake in Iran 5 killed 330 injured