ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਦੇਸ਼ ਦੇ ਉੱਤਰ-ਪੂਰਬੀ ਹਿੱਸਿਆਂ ਦੇ ਕਈ ਸ਼ਹਿਰਾਂ ਵਿੱਚ 5.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਤੀਜੇ ਵਜੋਂ ਪੀਓਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਜਦਕਿ 300 ਤੋਂ ਵੱਧ ਜ਼ਖ਼ਮੀ ਹੋ ਗਏ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ ਭੂਚਾਲ ਦਾ ਕੇਂਦਰ ਮਕਬੂਜਾ ਕਸ਼ਮੀਰ ਵਿੱਚ ਨਿਊ ਮੀਰਪੁਰ ਨੇੜੇ ਸਥਿਤ ਸੀ। ਭੂਚਾਲ ਨਾਲ ਮਕਬੂਜਾ ਕਸ਼ਮੀਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਭੂਚਾਲ ਸ਼ਾਮੀਂ 4 ਵਜ ਕੇ 2 ਮਿੰਟ ਉੱਤੇ ਆਇਆ ਜਿਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਪਾਕਿਸਤਾਨ ਦੇ ਸੂਚਨਾ ਮੰਤਰੀ ਮੁਸ਼ਤਾਕ ਮਿਨਹਾਸ ਨੇ ਮੀਡੀਆ ਨੂੰ ਦੱਸਿਆ ਕਿ ਇਸ ਭੂਚਾਲ ਕਾਰਨ ਮੀਰਪੁਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ 20 ਲੋਕ ਮਾਰੇ ਗਏ ਅਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ।
Death toll in Pakistan earthquake jumps to 19, more than 300 wounded: AFP news agency
— ANI (@ANI) September 24, 2019
ਭੂਚਾਲ ਤੋਂ ਬਾਅਦ ਲੋਕ ਅਚਾਨਕ ਘਬਰਾ ਗਏ ਅਤੇ ਕਈ ਥਾਵਾਂ 'ਤੇ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ਦੇ ਅੰਦਰੋਂ ਬਾਹਰ ਆ ਗਏ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਹਾਲਾਂਕਿ, ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
M5.5 #earthquake (#भूकंप) strikes 81 km SE of #Rāwalpindi (#Pakistan) 19 min ago. Updated map of its effects: pic.twitter.com/Q5M7OgW4lc
— EMSC (@LastQuake) September 24, 2019
European-Mediterranean Seismological Centre (EMSC): Earthquake of magnitude 6.1 at Richter scale strikes 173 km North West of Lahore, Pakistan. https://t.co/tKPY2lK3dk
— ANI (@ANI) September 24, 2019
ਭੁਚਾਲ ਦੇ ਝਟਕੇ ਹਰਿਆਣਾ, ਪੰਜਾਬ, ਦਿੱਲੀ, ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਵੀ ਮਹਿਸੂਸ ਕੀਤੇ ਗਏ ਹਨ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਚੰਡੀਗੜ੍ਹ, ਗੁਰਦਾਸਪੁਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਲਾਹੌਰ ਤੋਂ 173 ਕਿਲੋਮੀਟਰ ਦੂਰ ਸੀ ਭੂਚਾਲ ਦਾ ਕੇਂਦਰ
ਯੂਰਪੀ ਮੈਡੀਟੇਰੀਅਨ ਸਿਸਮੋਲਾਜੀਕਲ ਸੈਂਟਰ (ਈਐਮਐਸਸੀ) ਅਨੁਸਾਰ ਭੂਚਾਲ ਦਾ ਕੇਂਦਰ ਲਾਹੌਰ ਤੋਂ 173 ਕਿਲੋਮੀਟਰ ਦੂਰ ਹੈ।
ਖ਼ਬਰਾਂ ਅਨੁਸਾਰ ਇਸਲਾਮਾਬਾਦ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਉਹ ਹਿੱਸੇ ਜਿੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਉਹ ਰਾਜੌਰੀ ਅਤੇ ਪੂਛ ਦੇ ਖੇਤਰ ਹਨ।
