ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਤੇ ਕਰਨਾਟਕ ’ਚ ਭੂਚਾਲ ਦੇ ਝਟਕੇ

ਝਾਰਖੰਡ ਤੇ ਕਰਨਾਟਕ ’ਚ ਭੂਚਾਲ ਦੇ ਝਟਕੇ

ਕਰਨਾਟਕ ਤੇ ਝਾਰਖੰਡ ’ਚ ਅੱਜ ਸ਼ੁੱਕਰਵਾਰ ਸਵੇਰੇ 6:55 ਵਜੇ ਝਾਰਖੰਡ ਤੇ ਕਰਨਾਟਕ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਰਨਾਟਕ ਦੇ ਹੰਪੀ ਅਤੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇਹ ਝਟਕੇ ਮਹਿਸੂਸ ਹੋਏ।

 

 

ਝਾਰਖੰਡ ਵਿੱਚ ਰਿਕਟਰ ਪੈਮਾਨੇ ਉੱਤੇ ਇਸ ਭੂਚਾਲ ਦੀ ਤੀਬਰਤਾ 4.7 ਸੀ, ਜਦ ਕਿ ਕਰਨਾਟਕ ’ਚ ਇਹ ਤੀਬਰਤਾ 4.0 ਸੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਨੇ ਦਿੱਤੀ।

 

 

ਇਸ ਤੋਂ ਪਹਿਲਾਂ ਦਿੱਲੀ ਨਾਲ ਲੱਗਦੇ ਨੌਇਡਾ ’ਚ ਪਰਸੋਂ ਬੁੱਧਵਾਰ ਦੀ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 3.2 ਸੀ। ਉਸ ਤੋਂ ਪਹਿਲਾਂ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੀ 29 ਮਈ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

 

 

ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਸਮੁੱਚੇ ਉੱਤਰੀ ਭਾਰਤ ਵਿੱਚ ਬੀਤੇ ਇੱਕ–ਡੇਢ ਮਹੀਨੇ ਦੌਰਾਨ ਇੱਕ ਦਰਜਨ ਤੋਂ ਵੱਧ ਛੋਟੇ ਭੂਚਾਲ ਆਏ ਹਨ। ਕੋਰੋਨਾ ਸੰਕਟ ਦੌਰਾਨ ਜਦੋਂ ਜ਼ਿਆਦਾਤਰ ਲੋਕ ਘਰਾਂ ’ਚ ਸਨ, ਤਦ ਵਾਰ–ਵਾਰ ਭੂਚਾਲ ਦੇ ਝਟਕਿਆਂ ਨੇ ਚਿੰਤਾਵਾਂ ਵਧਾਈਆਂ ਸਨ।

 

 

ਪਰ ਭੂਚਾਲ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਛੋਟੇ ਭੂਚਾਲ ਤੋਂ ਕੋਈ ਜ਼ਿਆਦਾ ਖ਼ਤਰਾ ਨਹੀਂ ਹੈ, ਸਗੋਂ ਇਹ ਕਿਸੇ ਵੱਡੇ ਭੂਚਾਲ ਦੇ ਖ਼ਤਰੇ ਨੂੰ ਘੱਟ ਕਰਦੇ ਹਨ।

 

 

ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਡਾਇਰੈਕਟਰ ਬੀ.ਕੇ. ਬਾਂਸਲ ਨੇ ‘ਹਿੰਦੁਸਤਾਨ’ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ–ਐੱਨਸੀਆਰ ਅਤੇ ਉੱਤਰੀ ਭਾਰਤ ਵਿੱਅਂ ਕਈ ਫ਼ਾਲਟ–ਲਾਈਨਾਂ ਲੰਘਦੀਆਂ ਹਨ। ਉਨ੍ਹਾਂ ਵਿੱਚ ਹਲਚਲ ਦੌਰਾਨ ਜਦੋਂ ਊਰਜਾ ਨਿੱਕਲਦੀ ਹੈ, ਤਾਂ ਭੂਚਾਲ ਆਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Earthquake Tremors felt in Jharkhand and Karnatka