ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ 'ਚ ਸੁਧਾਰ ਲਈ 9 ਕਮੇਟੀਆਂ ਦਾ ਗਠਨ

ਭਵਿੱਖ ਦੀਆਂ ਚੁਨੌਤੀਆਂ ਨਾਲ ਨਿਪਟਣ ਲਈ ਮੁਸਤੈਦ ਰਹਿਣ ਲਈ ਕਿਹਾ

 

ਚੋਣ ਕਮਿਸ਼ਨ ਨੇ 17ਵੀਂ ਲੋਕ ਸਭਾ ਦੀ ਸਫ਼ਲਤਾ ਪੂਰਵਕ ਖ਼ਤਮ ਹੋਣ ਉੱਤੇ ਦੇਸ਼ ਦੇ ਸਾਰੇ ਮੁੱਖ ਚੋਣ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਚੋਣ ਸੁਧਾਰਾਂ ਅਤੇ ਹੋਰ ਚੁਣੌਤੀਆਂ ਨਾਲ ਨਜਿੱਠਣ ਲਈ 9 ਕਮੇਟੀਆਂ ਦਾ ਗਠਨ ਕੀਤਾ। 

 

ਮੁੱਖ ਚੋਣ ਕਮਿਸ਼ਨਰ ਨੇ ਸੋਮਵਾਰ ਨੂੰ ਦੇਸ਼ ਭਰ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਅਤੇ ਮੁਸਤੈਦ ਰਹਿਣ ਲਈ ਕਿਹਾ।

 

ਚੋਣ ਕਮਿਸ਼ਨ ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਕਮਿਸ਼ਨ ਨੇ ਚੋਣ ਸੁਧਾਰ, ਚੋਣ ਖ਼ਰਚ, ਚੋਣ ਜ਼ਾਬਤਾ, ਮੀਡੀਆ ਲਿੰਕ, ਚੋਣ ਸਮੱਗਰੀ, ਚੋਣ ਪ੍ਰਬੰਧਨ, ਸੂਚਨਾ ਤਕਨਾਲੋਜੀ ਆਦਿ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਅਗਸਤ ਤੱਕ ਆਪਣੀ ਰਿਪੋਰਟ ਪੇਸ਼ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC Form 9 Committee For Election Reforms asks CEOs to share LS poll experience to improve system