ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ’ਤੇ ਫੈਸਲਾ ਜਲਦ: EC

ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਚ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਇਸ ਸਾਲ ਅਮਰਨਾਥ ਯਾਤਰਾ ਮਗਰੋਂ ਤੈਅ ਕਰਨ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ ਮੰਗਲਵਾਰ ਨੂੰ ਇਕ ਸੰਖੇਪ ਬਿਆਨ ਚ ਇਹ ਜਾਣਕਾਰੀ ਦਿੱਤੀ।

 

ਚੋਣ ਕਮਿਸ਼ਨ ਦੇ ਬਿਆਨ ਮੁਤਾਬਕ ਸੰਵਿਧਾਨ ਦੇ ਆਰਟੀਕਲ 324 ਤਹਿਤ ਸਾਂਝੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਜੰਮੂ-ਕਸ਼ਮੀਰ ਚ ਵਿਧਾਨ ਸਭਾ ਚੋਣਾਂ ਇਸੇ ਸਾਲ ਦੇ ਆਖਰ ਚ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸੂਬੇ ਚ ਸੁਰੱਖਿਆ ਇੰਤਜ਼ਾਮਾਂ ਅਤੇ ਹੋਰਨਾਂ ਹਾਲਾਤ ਤੇ ਵੀ ਕਮਿਸ਼ਨ ਦੀ ਤਿੱਖੀ ਨਜ਼ਰ ਹੋਵੇਗੀ, ਜਿਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ।

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਚ ਹਰੇਕ ਸਾਲ ਜੁਲਾਈ ਤੋਂ ਮੱਧ ਅਗਸਤ ਤਕ ਅਮਰਨਾਥ ਯਾਤਰਾ ਹੁੰਦੀ ਹੈ। ਇਸ ਸਾਲ ਯਾਤਰਾ ਦਾ ਸਮਾਂ 1 ਜੁਲਾਈ ਤੋਂ 15 ਅਗਸਤ ਤਕ ਮਿਥਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:EC to announce Jammu Kashmir Assembly poll schedule after Amarnath Yatra