ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ’ਚ ਮੁਕਾਬਲ, ਇਕ ਅੱਤਵਾਦੀ ਢੇਰ

ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਤੇ ਅੱਤਵਾਦੀਆਂ ’ਚ ਮੁਕਾਬਲ, ਇਕ ਅੱਤਵਾਦੀ ਢੇਰ

ਦੱਖਣੀ ਕਸ਼ਮੀਰ ਵਿਚ ਪੁਲਵਾਮਾ ਸੈਕਟਰ ਦੇ ਪੰਜਗਾਮ ਪਿੰਡ ਵਿਚ ਸ਼ੁੱਕਰਵਾਰ ਦੇਰ ਰਾਤ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ। ਗੋਲੀਬਾਰੀ ਕਰੀਬ ਰਾਤ 2.10 ਦੇ ਆਸ–ਪਾਸ ਹੋਈ। ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ 130 ਬਟਾਲੀਅਨ ਸੀਆਰਪੀਐਫ, 55 ਰਾਸ਼ਟਰੀ ਰਾਈਫਲ (ਆਰਆਰ) ਅਤੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸਓਜੀ) ਦੇ ਸੈਨਿਕਾਂ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਹੋਈ।

 

 

ਗੋਲੀਬਾਰੀ ਦੇ ਬਾਅਦ ਤਲਾਸ਼ੀ ਮੁਹਿੰਮ ਵਿਚ ਇਕ ਅੱਤਵਾਦੀ ਦੀ ਲਾਸ਼ ਮਿਲੀ ਹੈ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਤਲਾਸੀ਼ ਮੁਹਿੰਮ ਚਲਾਈ ਜਾ ਰਹੀ ਹੈ।

 

 

ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਅਤੇ ਸ਼ੋਪੀਆ ਵਿਚ ਮੁਕਾਬਲੇ ਦੌਰਾਨ ਛੇ ਅੱਤਵਾਦੀ ਮਾਰ ਮੁਕਾਏ ਸਨ। ਇਨ੍ਹਾਂ ਵਿਚੋਂ ਇਕ ਪਾਕਿ ਦਾ ਰਹਿਣ ਵਾਲਾ ਖਾਲਿਦ ਜੈਸ਼ ਦਾ ਕਮਾਂਡਰ ਸੀ। ਮੁਕਾਬਲੇ ਵਿਚ ਸੈਨਾ ਦੇ ਦੋ ਜਵਾਨ ਸ਼ਹੀਦ ਵੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ecounter between security forces and terrorist in Panzgam village Pulwama Sector Jammu and Kashmir