ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿੱਚ ਭੌਗੜੇ ਮੇਹੁਲ ਚੌਕਸੀ ਦੀ 24 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਵਿੱਚ ਉਨ੍ਹਾਂ ਦੀ ਅਚੱਲ ਸੰਪਤੀ, ਕੀਮਤੀ ਵਸਤਾਂ, ਗੱਡੀਆਂ, ਬੈਂਕ ਅਕਾਊਂਟ ਆਦਿ ਸ਼ਾਮਲ ਹਨ। ਮਨੀ ਲਾਂਡਰਿੰਗ ਐਕਟ 2002 (PMLA) ਤਹਿਤ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਹ ਕਾਰਵਾਈ ਕੀਤੀ।
ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਦੇ ਸਹਿ ਦੋਸ਼ੀ ਤੇ ਮੇਹੁਲ ਚੌਕਸੀ ਅੱਜ ਕੱਲ੍ਹ ਐਂਟੀਗੁਆ ਵਿੱਚ ਰਿਹਾ ਰਿਹਾ ਹੈ। ਭਾਰਤ ਸਰਕਾਰ ਭੌਗੜੇ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੀ ਸਪੁਰਦਗੀ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ।
ਇਸ ਤੋਂ ਪਹਿਲਾਂ ਫ਼ਰਾਰ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸੁਪਰੀਮ ਕੋਰਟ ਪਹੁੰਚਿਆ। ਈਡੀ ਅਤੇ ਕੇਂਦਰ ਸਰਕਾਰ ਨੇ ਬੰਬਈ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਬੰਬਈ ਹਾਈ ਕੋਰਟ ਨੇ ਚੌਕਸੀ ਦੀ ਸਿਹਤ ਸਬੰਧੀ ਦਸਤਾਵੇਜ਼ ਮੰਗੇ ਹਨ ਕਿ ਉਹ ਭਾਰਤ ਯਾਤਰਾ ਕਰ ਸਕਦਾ ਹੈ ਜਾਂ ਨਹੀਂ।
ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਨੇ ਮੇਹੁਲ ਚੌਕਸੀ ਦੀ ਯਾਤਰਾ ਕਰਨ ਲਈ ਯੋਗ ਹੋਣ ਲਈ ਉਸ ਦੀ ਮੈਡੀਕਲ ਰਿਪੋਰਟ ਦੀ ਜ਼ਰੂਰਤ 'ਤੇ ਬੰਬਈ ਹਾਈ ਕੋਰਟ ਦੇ ਫੈਸਲੇ ਵਿਰੁਧ ਅਪੀਲ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਕਿਹਾ ਜਾ ਰਿਹਾ ਹੈ ਕਿ ਹਾਈ ਕੋਰਟ ਦੇ ਫ਼ੈਸਲੇ ਨਾਲ ਚੌਕਸੀ ਦੀ ਸਪੁਰਦਗੀ ਦੀ ਪ੍ਰਕਿਰਿਆ ਉੱਤੇ ਅਸਰ ਪਵੇਗਾ।
ਗੌਰਤਲਬ ਹੈ ਕਿ ਮੇਹੁਲ ਚੌਕਸੀ ਨੇ ਬੰਬਈ ਹਾਈ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਉਸ ਨੇ ਮਾਮਲੇ ਦੇ ਮੁਕੱਦਮੇ ਤੋਂ ਬੱਚਣ ਲਈ ਨਹੀਂ ਬਲਕਿ ਆਪਣੇ ਇਲਾਜ ਲਈ ਦੇਸ਼ ਛੱਡਿਆ ਸੀ। ਫ਼ਰਾਰ ਹੀਰਾ ਕਾਰੋਬਾਰੀ ਚੌਕਸੀ ਅਤੇ ਕੈਰੇਬੀਆਈ ਦੇਸ਼ ਐਂਟੀਗੁਆ ਵਿੱਚ ਰਹਿ ਰਿਹਾ ਹੈ।