ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਡੀ ਨੇ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਕੁਲ 78 ਕਰੋੜ ਦੀ ਜਾਇਦਾਦ ਕੀਤੀ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਸੀਆਈਸੀਆਈ ਬੈਂਕ ਦੇ ਸਾਬਕਾ ਐਮਡੀ ਅਤੇ ਸੀਈਓ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਕੁੱਲ 78 ਕਰੋੜ ਦੀ ਚੱਲ ਚੱਲ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਵਿਚ ਮੁੰਬਈ ਵਿੱਚ ਇਕ ਫਲੈਟ ਅਤੇ ਚੰਦਾ ਦੇ ਪਤੀ ਦੀ ਕੰਪਨੀ ਦੀ ਸੰਪਤੀ ਸ਼ਾਮਲ ਹੈ।

 

 

ਤੁਹਾਨੂੰ ਦੱਸ ਦੇਈਏ ਕਿ ਈਡੀ ਨੇ ਪਿਛਲੇ ਸਾਲ ਚੰਦਾ ਕੋਛੜ, ਉਸ ਦੇ ਪਰਿਵਾਰ ਅਤੇ ਵੀਡੀਓਕਾਨ ਸਮੂਹ ਦੇ ਵੇਣੂਗੋਪਾਲ ਧੂਤ ਦੇ ਮੁੰਬਈ ਅਤੇ ਔਰੰਗਾਬਾਦ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। 

 

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਾਲ ਦੇ ਆਰੰਭ ਵਿੱਚ ਚੰਦਾ ਕੋਛੜ, ਉਸ ਦੇ ਪਤੀ ਦੀਪਕ ਕੋਛੜ, ਧੂਤ ਅਤੇ ਹੋਰਾਂ ਖ਼ਿਲਾਫ਼ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਪੀਐਮਐਲਏ ਤਹਿਤ ਅਪਰਾਧਕ ਮਾਮਲਾ ਦਰਜ ਕੀਤਾ ਸੀ। ਸੀਬੀਆਈ ਦੀ ਐਫਆਈਆਰ ਦੇ ਆਧਾਰ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਰਵਾਈ ਕੀਤੀ ਸੀ।


ਸੀਬੀਆਈ ਨੇ ਇਸ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਅਤੇ ਧੂਤ ਦੀਆਂ  ਕੰਪਨੀਆਂ- ਵੀਡੀਓਕਾਨ ਇੰਟਰਨੈਸ਼ਨਲ ਇਲੈਕਟ੍ਰਾਨਿਕਸ ਲਿਮਟਿਡ (VIEL) ਅਤੇ ਵੀਡੀਓਕਾਨ ਇੰਡਸਟਰੀਜ਼ ਲਿਮਟਿਡ (ਵੀਆਈਐਲ) ਖ਼ਿਲਾਫ਼ ਕੇਸ ਦਰਜ ਕੀਤਾ ਸੀ। 

 

ਸੀਬੀਆਈ ਦੀ ਐਫਆਈਆਰ ਵਿੱਚ ਸੁਪਰੀਮ ਊਰਜਾ ਅਤੇ ਦੀਪਕ ਕੋਛੜ ਵੱਲੋਂ ਨਿਯੰਤਰਿਤ ਨਿਊ ਪਾਵਰ ਰੀਨਿਊਏਬਲ ਦਾ ਨਾਮ ਵੀ ਹੈ। ਸੁਪਰੀਮ ਐਨਰਜੀ ਦੀ ਸਥਾਪਨਾ ਧੂਤ ਨੇ ਕੀਤੀ ਸੀ। ਕੇਂਦਰੀ ਜਾਂਚ ਏਜੰਸੀ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਫੌਜਦਾਰੀ ਸਾਜ਼ਸ਼, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED attached properties of former MD and CEO of ICICI Bank Chanda Kochhar and her famil