ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੇ ਟਿਕਾਣਿਆਂ ’ਤੇ ED ਦੇ ਛਾਪੇ

ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਦੇ ਟਿਕਾਣਿਆਂ ’ਤੇ ED ਦੇ ਛਾਪੇ

ਫ਼ਾਰਮਾਸਿਊਟੀਕਲ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰਜ਼ ਮਾਲਵਿੰਦਰ ਸਿੰਘ ਤੇ ਉਸ ਦੇ ਭਰਾ ਸ਼ਿਵਇੰਦਰ ਸਿੰਘ ਦੇ ਟਿਕਾਣਿਆਂ ਉੱਤੇ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇ ਮਾਰੇ ਹਨ। ਇਹ ਛਾਪੇ 740 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਮਾਰੇ ਗਏ ਹਨ।

 

 

ਇੱਕ ਅਧਿਕਾਰੀ ਨੇ ਦੱਸਿਆ ਕਿ ਮਾਲਵਿੰਦਰ ਸਿੰਘ ਦੇ ਘਰ ਸਮੇਤ ਦਿੱਲੀ ਵਿੱਚ ਦੋ ਥਾਵਾਂ ਉੱਤੇ ਛਾਪੇ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਮਾਮਲਾ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੀ ਰੋਕਥਾਮ ਬਾਰੇ ਕਾਨੂੰਨ ਦੇ ਆਧਾਰ ਉੱਤੇ ਜਾਰੀ ਕੀਤਾ ਗਿਆ ਹੈ।

 

 

ਇਨ੍ਹਾਂ ਦੋਵੇਂ ਭਰਾਵਾਂ ਉੱਤੇ 740 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਰੈਲੀਗੇਅਰ ਫ਼ਿਨਵੈਸਟ ਲਿਮਿਟੇਡ ਵੱਲੋਂ ਲਾਏ ਗਏ ਹਨ। ਬੀਤੇ ਦਸੰਬਰ ਮਹੀਨੇ ਰੈਲੀਗੇਅਰ ਨੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧਾਂ ਦੇ ਵਿੰਗ ਕੋਲ ਸਿੰਘ ਭਰਾਵਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ।

 

 

ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਭਰਾਵਾਂ ਵਿਰੁੱਧ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦਾ ਮਾਮਲਾ ਦਰਜ ਕੀਤਾ ਸੀ।

 

 

ਇਹ ਦੋਵੇਂ ਭਰਾ ਹੁਣ ਵੱਖ–ਵੱਖ ਹੋ ਗਏ ਹਨ ਤੇ ਉੱਧਰ ਸੁਪਰੀਮ ਕੋਰਟ ਨੇ ਬੀਤੇ ਅਪ੍ਰੈਲ ਮਹੀਨੇ ਦਾਈਚੀ ਨਾਂਅ ਦੀ ਇੱਕ ਵਿਦੇਸ਼ੀ ਕੰਪਨੀ ਵੱਲੋਂ ਦਾਖ਼ਲ ਕੀਤੀ ਪਟੀਸ਼ਨ ਦੇ ਆਧਾਰ ਉੱਤੇ ਸੁਣਵਾਈ ਕੀਤੀ ਸੀ। ਉਸ ਵੱਲੋਂ ਵੀ ਇਨ੍ਹਾਂ ਦੋਵੇਂ ਭਰਾਵਾਂ ਤੋਂ 3,500 ਕਰੋੜ ਰੁਪਏ ਲੈਣ ਲਈ ਬੇਨਤੀ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED raids on the places of Malvinder Singh and Shivinder Singh