ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨੀ–ਲਾਂਡਰਿੰਗ ਦੇ ਕੇਸ ’ਚ ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਦੇ ਘਰ ’ਤੇ ED ਦਾ ਛਾਪਾ

ਮਨੀ–ਲਾਂਡਰਿੰਗ ਦੇ ਕੇਸ ’ਚ ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਘਰ ’ਤੇ ED ਦਾ ਛਾਪਾ

ਜੈੱਟ ਏਅਰੇਜ਼ ਦੇ ਸਾਬਕਾ ਸੀਈਓ (CEO) ਨਰੇਸ਼ ਗੋਇਲ ਦੇ ਮੁੰਬਈ ਸਥਿਤ ਘਰ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਮਨੀ–ਲਾਂਡਰਿੰਗ ਦੇ ਇੱਕ ਮਾਮਲੇ ’ਚ ਕੀਤੀ ਗਈ ਹੈ। ਇਸ ਸਬੰਧੀ ED ਨੇ ਇੱਕ ਨਵਾਂ ਕੇਸ ਵੀ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਬੁੱਧਵਾਰ ਨੂੰ ਸਵੇਰੇ ਈਡੀ ਨੇ ਸ੍ਰੀ ਨਰੇਸ਼ ਗੋਇਲ ਨੂੰ ਸੰਮਨ ਵੀ ਭੇਜਿਆ ਸੀ। ਧਨ ਦੇ ਗ਼ੈਰ–ਕਾਨੁੰਨੀ ਲੈਣ–ਦੇਣ ਨੂੰ ਮਨੀ–ਲਾਂਡਰਿੰਗ ਕਿਹਾ ਜਾਂਦਾ ਹੈ।

 

 

ਇਸ ਛਾਪੇਮਾਰੀ ਤੋਂ ਪਹਿਲਾਂ ED ਨੇ ਫ਼ੇਮਾ (FEMA) ਅਧੀਨ ਕਾਰਵਾਈ ਕਰਦਿਆਂ ਦਿੱਲੀ ਤੇ ਮੁੰਬਈ ’ਚ 12 ਸਥਾਨਾਂ ਉੱਤੇ ਤਲਾਸ਼ੀ ਲਈ ਸੀ; ਜਿਸ ਵਿੱਚ ਜੈੱਟ ਅਧਿਕਾਰੀਆਂ ਦੇ ਘਰ ਜਾਂ ਦਫ਼ਤਰ ਵੀ ਸ਼ਾਮਲ ਸਨ। ਉਸ ਵੇਲੇ ਤਲਾਸ਼ੀ ਦੌਰਾਨ ਸ੍ਰੀ ਨਰੇਸ਼ ਗੋਇਲ ਦੀਆਂ 19 ਕੰਪਨੀਆਂ ਦੀ ਜਾਣਕਾਰੀ ਮਿਲੀ ਸੀ; ਜਿਨ੍ਹਾਂ ਵਿੱਚੋਂ ਪੰਜ ਕੰਪਨੀਆਂ ਵਿਦੇਸ਼ ’ਚ ਰਜਿਸਟਰਡ ਹਨ।

 

 

ਨਾਲ ਹੀ ਇਹ ਵੀ ਪਤਾ ਚੱਲਿਆ ਸੀ ਕਿ ਸ਼ੱਕੀ ਲੈਣ–ਦੇਣ ਰਾਹੀਂ ਧਨ ਨੂੰ ਵਿਦੇਸ਼ ਭੇਜ ਕੇ ਗ਼ਬਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ED ਨੇ ਤਲਾਸ਼ੀ ਦੌਰਾਨ ਵਿਦੇਸ਼ੀ ਕੰਪਨੀਆਂ ਨੂੰ ਕੀਤੇ ਗਏ ਭੁਗਤਾਨ ਦੇ ਦਸਤਾਵੇਜ਼ਾਂ ਤੇ ਡਿਜੀਟਲ ਸਬੂਤਾਂ ਨੂੰ ਕਬਜ਼ੇ ’ਚ ਲਿਆ ਗਿਆ ਸੀ।

ਮਨੀ–ਲਾਂਡਰਿੰਗ ਦੇ ਕੇਸ ’ਚ ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਘਰ ’ਤੇ ED ਦਾ ਛਾਪਾ

 

ਦੋਸ਼ ਹੈ ਕਿ ਨਰੇਸ਼ ਗੋਇਲ ਅਸਿੱਧੇ ਤੌਰ ’ਤੇ ਵਿਦੇਸ਼ ’ਚ ਕਈ ਕੰਪਨੀਆਂ ’ਤੇ ਕੰਟਰੋਲ ਰੱਖਦੇ ਸਨ; ਜਿਨ੍ਹਾਂ ਵਿੱਚੋਂ ਕੁਝ ਟੈਕਸ–ਹੈਵਨ ਦੇਸ਼ਾਂ ’ਚ ਹਨ। ਸ਼ੁਰੂਆਤੀ ਜਾਂਚ ’ਚ ’ਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਨਰੇਸ਼ ਗੋਇਲ ਨੇ ਟੈਕਸ ਬਚਾਉਣ ਲਈ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ ਵਿਚਾਲੇ ਕਈ ਸ਼ੱਕ ਲੈਣ–ਦੇਣ ਕੀਤੇ ਤੇ ਧਨ ਨੂੰ ਦੇਸ਼ ਤੋਂ ਬਾਹਰ ਭੇਜਿਆ।

 

 

ਸੂਤਰਾਂ ਮੁਤਾਬਕ ਹੁਣ ED ਨੇ ਨਰੇਸ਼ ਗੋਇਲ ਵਿਰੁੱਧ ਨਵਾਂ ਕੇਸ ਦਰਜ ਕੀਤਾ ਹੈ। ਈਡੀ ਦੇ ਸੀਨੀਅਰ ਅਧਿਕਾਰੀ ਬੁੱਧਵਾਰ ਰਾਤੀਂ ਨਰੇਸ਼ ਗੋਇਲ ਦੇ ਮੁੰਬਈ ਸਥਿਤ ਘਰ ਪੁੱਜੇ ਤੇ ਤਲਾਸ਼ੀ ਮੁਹਿੰਮ ਚਲਾਈ।

 

 

ਈਡੀ ਦੇ ਅਧਿਕਾਰੀਆਂ ਨੇ ਨਰੇਸ਼ ਗੋਇਲ ਤੋਂ ਪੁੱਛਗਿੱਛ ਵੀ ਕੀਤੀ। ਇਹ ਛਾਪੇਮਾਰੀ ਮਨੀ–ਲਾਂਡਰਿੰਗ ਮਾਮਲੇ ’ਚ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED raids residence of Jet Airways Naresh Goyal in a Money Laundering Case