ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਇਕ ਟੀਮ ਯੇਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਮੁੰਬਈ ਵਰਲੀ ਵਿਖੇ ਸਥਿਤ ਘਰ (ਸਮੁੰਦਰ ਮਹਿਲ) 'ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਯੈੱਸ ਬੈਂਕ ਚ ਡੂੰਘੇ ਸੰਕਟ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਅਤੇ ਗੈਂਗਸਟਰ ਇਕਬਾਲ ਮਿਰਚੀ ਨਾਲ ਜੁੜੇ ਹੋਣ ਦੇ ਲਈ ਡੀਐਚਏਪੀਐਲ ਦੇ ਕਪਿਲ ਧਵਨ ਨੂੰ ਗ੍ਰਿਫਤਾਰ ਕੀਤਾ ਸੀ।
ਇਕ ਅਧਿਕਾਰੀ ਦੇ ਅਨੁਸਾਰ ਈਡੀ ਸ਼ੁੱਕਰਵਾਰ ਰਾਤ ਨੂੰ ਈਡੀ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਘਰ ਛਾਪਾ ਮਾਰ ਰਹੀ ਹੈ। ਈਡੀ ਅਧਿਕਾਰੀ ਰਾਣਾ ਕਪੂਰ ਤੋਂ ਬੈਂਕ ਦੁਆਰਾ ਡੀਐਚਐਫਐਲ ਨੂੰ ਦਿੱਤੇ ਲੋਨ ਬਾਰੇ ਪੁੱਛਗਿੱਛ ਕਰ ਰਹੇ ਹਨ। ਨਿਰਮਲਾ ਸੀਤਾਰਮਨ ਦੇ ਡੀਐਚਐਫਐਲ ਦਾ ਨਾਮ ਲੈਣ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਯੈੱਸ ਬੈਂਕ ਅਗਸਤ 2018 ਤੋਂ ਸੰਕਟ ਚ ਹੈ। ਉਸ ਸਮੇਂ ਰਿਜ਼ਰਵ ਬੈਂਕ ਨੇ ਉਸ ਸਮੇਂ ਦੇ ਮੁਖੀ ਰਾਣਾ ਕਪੂਰ ਨੂੰ 31 ਜਨਵਰੀ 2019 ਤੱਕ ਬੈਂਕ ਦੇ ਕੰਮਕਾਜ ਅਤੇ ਕਰਜ਼ੇ ਦੀਆਂ ਕਮੀਆਂ ਕਾਰਨ ਅਸਤੀਫਾ ਦੇਣ ਲਈ ਕਿਹਾ ਸੀ। ਬੈਂਕ ਨੇ ਉਨ੍ਹਾਂ ਦੇ ਉੱਤਰਾਧਿਕਾਰੀ ਰਵਨੀਤ ਗਿੱਲ ਦੀ ਅਗਵਾਈ ਹੇਠ ਮੁਸ਼ਕਲਾਂ ਚ ਫਸੇ ਕਰਜ਼ੇ ਦੀ ਜਾਣਕਾਰੀ ਪ੍ਰਕਾਸ਼ਤ ਕੀਤੀ। ਮਾਰਚ 2019 ਦੀ ਤਿਮਾਹੀ ਵਿਚ ਬੈਂਕ ਨੂੰ ਪਹਿਲੀ ਵਾਰ ਘਾਟਾ ਪਿਆ।