ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਵੈਸਟਲੈਂਡ ਮਾਮਲਾ: ED ਦਾ ਗਵਾਹ ’ਤੇ 24 ਘੰਟਿਆਂ ’ਚ ਯੂ-ਟਰਨ

ਅਗਸਤਾ ਵੈਸਟਲੈਂਡ ਮਾਮਲੇ ਚ ਈਡੀ ਨੇ ਵੱਡਾ ਯੂ-ਟਰਨ ਲਿਆ ਹੈ। ਈਡੀ ਨੇ ਬੁੱਧਵਾਰ ਨੂੰ ਅਗਸਤਾ ਵੈਸਟਲੈਂਡ ਡੀਲ ਮਾਮਲੇ ਚ ਇਕ ਮ੍ਰਿਤਕ ਐਲਾਨੇ ਗਏ ਗਵਾਹ ਨੂੰ ਜ਼ਿੰਦਾ ਦਸਿਆ ਹੈ। ਦਿੱਲੀ ਦੀ ਕੋਰਟ ਚ ਈਡੀ ਮਤਲਬ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਗਵਾਹ ਦੀ ਸਥਿਤੀ ਨੂੰ ਮ੍ਰਿਤਕ ਤੋਂ ਜ਼ਿੰਦਾ ਦਸਿਆ ਤੇ ਕਿਹਾ ਕਿ ਸੂਤਰ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਸ਼ਾਇਦ ਕੇਕੇ ਖੋਸਲਾ ਇਕ ਦੋ ਦਿਨ ਚ ਪੁੱਛਗਿੱਛ ਦਾ ਸਾਹਮਣਾ ਕਰਨ ਲਈ ਮੌਜੂਦ ਹੋ ਸਕਦੇ ਹਨ।

 

ਸਿਰਫ 24 ਘੰਟਿਆਂ ਅੰਦਰ ਈਡੀ ਨੇ ਆਪਣੇ ਬਿਆਨ ਤੇ ਯੂ-ਟਰਨ ਲਿਆ ਹੈ। ਏਜੰਸੀ ਦੇ ਵਕੀਲ ਡੀਪੀ ਸਿੰਘ ਦਾ ਬਿਆਨ ਅਦਾਲਤ ਚ ਹੈਰਾਨ ਕਰਨ ਵਾਲੇ ਉਸ ਬਿਆਨ ਦੇ  24 ਘੰਟਿਆਂ ਮਗਰੋਂ ਆਇਆ ਜਿਸ ਚ ਕਿਹਾ ਗਿਆ ਸੀ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਤੀਜੇ ਰਤੁਲ ਪੂਰੀ ਨੇ 3,600 ਕਰੋੜ ਰੁਪਏ ਦੀ ਚਾਪਰ ਡੀਲ ਨਾਲ ਜੁੜੇ ਮਾਮਲੇ ਚ ਗਵਾਹ ਕੇਕੇ ਖੋਸਲਾ ਦੇ ਕਤਲ ਦੀ ਹੋਵੇਗੀ।

 

ਦੱਸਣਯੋਗ ਹੈ ਕਿ ਵੀਵੀਆਈਪੀ ਲਈ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦਣ ਦੇ ਲਗਭਗ 3,600 ਕਰੋੜ ਰੁਪਏ ਦੇ ਸੌਦੇ ਨੂੰ ਭਾਰਤ ਨੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦੇ ਦੋਸ਼ਾਂ ਦੇ ਚਲਦੇ ਰੱਦ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਈਡੀ ਅਤੇ ਸੀਬੀਆਈ ਦੁਆਰਾ ਕੀਤੀ ਜਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED takes a U turn Agency Changes Status Of Agusta Case Witness In 24 Hours