ਹਜ਼ਾਰਾਂ ਕਰੋੜ ਰੁਪਏ ਦੇ ਰੋਜ਼ ਵੈਲੀ ਚਿਟ–ਫ਼ੰਡ ਘੁਟਾਲੇ ਦੀ ਜਾਂਚ ਵਿੱਚ ਨਵੀਂਆਂ ਜਾਣਕਾਰੀਆਂ ਸਾਹਮਣੇ ਆਉਣ ਨਾਲ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਅਦਾਕਾਰਾ ਸ਼ੁਭਰਾ ਕੁੰਡੂ ਉੱਤੇ ਸ਼ਿਕੰਜਾ ਕੱਸ ਦਿੱਤਾ ਹੈ। ਸ਼ੁਭਰਾ ਦਰਅਸਲ ਰੋਜ਼ ਵੈਲੀ ਚੇਅਰਮੈਨ ਗੌਤਮ ਕੁੰਡੂ ਦੀ ਪਤਨੀ ਹਨ।
ਸ਼ੁਭਰਾ ਵਿਰੁੱਧ ਲੁਕ–ਆਊਟ ਨੋਟਿਸ ਭੇਜਣ ਤੋਂ ਬਾਅਦ ED ਅਧਿਕਾਰੀ ਬੰਗਾਲੀ ਅਦਾਕਾਰੀਆਂ ਵਿਦੇਸ਼ੀ ਜਾਇਦਾਦਾਂ ਨੂੰ ਲੈ ਕੇ ਪੁੱਛਗਿੱਛ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਨ੍ਹਾਂ ਵਿਦੇਸ਼ੀ ਸੰਪਤੀਆਂ ਬਾਰੇ ਜਾਣਕਾਰੀ ਗੌਤਮ ਕੁੰਡੂ ਦੇ ਕਥਿਤ ਮਨੀ–ਲਾਂਡਰਿੰਗ ਗਿਰੋਹ ਦੇ ਸੁਰਾਗ਼ ਤੋਂ ਮਿਲੀ ਹੈ।
ਸ਼ੁਭਰਾ ਤੋਂ ਪੁੱਛਗਿੱਛ ਨਾਲ ਪੱਛਮੀ ਬੰਗਾਲ ਦੇ ਕੁਝ ਸਿਆਸੀ ਆਗੂਆਂ ਦੀ ਨੀਂਦਰ ਹਰਾਮ ਹੋ ਸਕਦੀ ਹੈ, ਜੋ ਉਨ੍ਹਾਂ ਨਾਲ ਸਬੰਧਤ ਹਨ। ED ਦੇ ਸੂਤਰਾਂ ਨੇ ਦੱਸਿਆ ਕਿ ਸ਼ੁਭਰਾ ਦੇ ਕੋਲਕਾਤਾ ਛੱਡਣ ਦੀ ਖ਼ਾਸ ਜਾਣਕਾਰੀ ਦੇ ਮੱਦੇਨਜ਼ਰ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ।
ਨੌਕਰਸ਼ਾਹੀ ਤੇ ਸਿਆਸੀ ਹਲਕਿਆਂ ’ਚ ਆਪਣੇ ਉੱਚ–ਪੱਧਰੀ ਨੈੱਟਵਰਕਿੰਗ ਲਈ ਜਾਣੀ ਜਾਣ ਵਾਲੀ ਸ਼ੁਭਰਾ ਆਪਣੇ ਪਤੀ ਗੌਤਮ ਕੁੰਡੂ ਲਈ ਗੁਪਤ ਤਰੀਕੇ ਕੰਮ ਕਰਦੀ ਸੀ। ਗੌਤਮ ਕੁੰਡੂ ਇਸ ਵੇਲੇ 15,000 ਕਰੋੜ ਰੁਪਏ ਤੋਂ ਵੱਧ ਦੇ ਚਿਟ–ਫ਼ੰਡ ਘੁਟਾਲੇ ਕਾਰਨ ਜੇਲ੍ਹ ਵਿੱਚ ਹੈ।
ਤਾਜ਼ਾ ਜਾਣਕਾਰੀਆਂ ਦੇ ਆਧਾਰ ’ਤੇ ED ਨੇ ਪਿਛਲੇ ਹਫ਼ਤੇ ਕੋਲਕਾਤਾ ’ਚ ਸ਼ੁਭਰਾ ਦੀ ਸਾਊਥ ਸਿਟੀ ਰਿਹਾਇਸ਼ਗਾਹ ’ਤੇ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਸ਼ੁਭਰਾ ਆਪਣੇ ਪਤੀ ਗੌਤਮ ਕੁੰਡੂ ਦੇ ਨੇੜਲੇ ਸਹਿਯੋਗੀਆਂ ਨਾਲ ਲਗਾਤਾਰ ਸੰਪਰਕ ਵਿੱਚ ਸੀ, ਜੋ ਫ਼ੰਡ ਨੂੰ ਕੱਢਣ ਅਤੇ ਮਨੀ–ਲਾਂਡਰਿੰਗ ਵਿੱਚ ਸ਼ਾਮਲ ਸਨ।
ਸ਼ੁਭਰਾ ਦਿੱਲੀ ਦੇ ਇੱਕ ਪੰਜ–ਤਾਰਾ ਹੋਟਲ ਵਿੱਚ ਇੱਕ ਅਧਿਕਾਰੀ ਨਾਲ ਜਾਣ ਦੌਰਾਨ ED ਦੇ ਸਕੈਨਰ ਵਿੱਚ ਆਈ ਸੀ। ਸੀਸੀਟੀਵੀ ਫ਼ੁਟੇਜ ਤੋਂ ਪਤਾ ਲੰਗਾ ਕਿ ਉਹ ਚਿਟ–ਫ਼ੰਡ ਦੀ ਜਾਂਚ ਕਰ ਰਹੇ ਮੁੱਖ ਅਧਿਕਾਰੀਆਂ ਲਾਲ ਸਿੱਧੇ ਸੰਪਰਕ ਵਿੱਚ ਸੀ।
ਸ਼ੁਭਰਾ ਨੂੰ ਸੀਬੀਆਈ ਦੇ ਇੱਕ ਸਾਬਕਾ ਡਾਇਰੈਕਟਰ ਨੂੰ ਦਿੱਲੀ ਵਿਖੇ ਵੀ ਮਿਲਵਾਇਆ ਗਿਆ। ਉਹ ਰਾਜ ਸਰਕਾਰ ਦੇ ਮੰਤਰੀਆਂ ਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਵੀ ਚੰਗੀ ਤਰ੍ਹਾਂ ਜਾਣਦੀ ਸੀ।