ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ED ਅਧਿਕਾਰੀ ਦੋ ਦਿਨ ਚਿਦੰਬਰਮ ਤੋਂ ਤਿਹਾੜ ਜੇਲ੍ਹ ’ਚ ਹੀ ਕਰਨਗੇ ਪੁੱਛਗਿੱਛ

ED ਅਧਿਕਾਰੀ ਦੋ ਦਿਨ ਚਿਦੰਬਰਮ ਤੋਂ ਤਿਹਾੜ ਜੇਲ੍ਹ ’ਚ ਹੀ ਕਰਨਗੇ ਪੁੱਛਗਿੱਛ

ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਹੁਣ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੋਂ ਤਿਹਾੜ ਜੇਲ੍ਹ ’ਚ ਪੁੱਛਗਿੱਛ ਕਰ ਸਕੇਗਾ। ਕੱਲ੍ਹ ਵੀਰਵਾਰ ਨੂੰ ਇਸ ਦੀ ਮਨਜ਼ੂਰੀ ਮਿਲ ਗਈ ਸੀ।

 

 

ਹੁਣ ED ਵੱਲੋਂ ਸ੍ਰੀ ਚਿਦੰਬਰਮ ਤੋਂ 22 ਤੇ 23 ਨਵੰਬਰ ਨੂੰ ਤਿਹਾੜ ਜੇਲ੍ਹ ਅੰਦਰ ਹੀ ਪੁੱਛਗਿੱਛ ਕੀਤੀ ਜਾਵੇਗੀ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ED ਵੱਲੋਂ ਦਾਇਰ ਇੱਕ ਪਟੀਸ਼ਨ ਉੱਤੇ ਇਹ ਹੁਕਮ ਸੁਣਾਇਆ ਸੀ।

 

 

ਇਨਫ਼ੋਰਸਮੈਂਟ ਡਾਇਰੈਕਟਰੋਰੇਟ ਨੇ ਆਪਣੀ ਪਟੀਸ਼ਨ ਰਾਹੀਂ ਤਿਹਾੜ ’ਚ ਕੈਦ ਸ੍ਰੀ ਚਿਦੰਬਰਮ ਤੋਂ ਇਨ੍ਹਾਂ ਦੋ ਦਿਨਾਂ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਫਿਰ ਦੁਪਹਿਰ ਢਾਈ ਵਜੇ ਤੋਂ ਸ਼ਾਮੀਂ ਚਾਰ ਵਜੇ ਤੱਕ ਪੁੱਛਗਿੱਛ ਲਈ ਇਜਾਜ਼ਤ ਮੰਗੀ ਸੀ।

 

 

ਏਜੰਸੀ ਦਾ ਕਹਿਣਾ ਸੀ ਕਿ ਕੁਝ ਦਸਤਾਵੇਜ਼ ਸ੍ਰੀ ਚਿਦੰਬਰਮ ਨੂੰ ਵਿਖਾਏ ਜਾਣੇ ਹਨ। ਚੇਤੇ ਰਹੇ ਕਿ ਅਦਾਲਤ ਨੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਨਿਆਇਕ ਹਿਰਾਸਤ 27 ਨਵੰਬਰ ਤੱਕ ਵਧਾ ਦਿੱਤੀ ਸੀ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਚਿਦੰਬਰਮ ਆਪਣੀਆਂ ਜ਼ਮਾਨਤ ਅਰਜ਼ੀਆਂ ਕਈ ਵਾਰ ਹੇਠਲੀ ਅਦਾਲਤ ਤੇ ਹਾਈ ਕੋਰਟ ਵਿੱਚ ਦਾਖ਼ਲ ਕਰ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ed to question P Chidambaram today and tomorrow in Tihar