ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਦ ਪਵਾਰ ਦੀ ED ਸਾਹਵੇਂ ਪੇਸ਼ੀ ਅੱਜ, ਦਫ਼ਾ–144 ਲਾਗੂ

ਸ਼ਰਦ ਪਵਾਰ ਦੀ ED ਸਾਹਵੇਂ ਪੇਸ਼ੀ ਅੱਜ, ਦਫ਼ਾ–144 ਲਾਗੂ

ਮਹਾਰਾਸ਼ਟਰ ਪੁਲਿਸ ਨੇ ਅੱਜ ਸ਼ੁੱਕਰਵਾਰ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਦੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਜਾਣ ਦੇ ਨਿਰਧਾਰਤ ਪ੍ਰੋਗਰਾਮ ਕਾਰਨ ਬਲਾਰਡ ਪੀਅਰ ਸਥਿਤ ED ਦਫ਼ਤਰ ਦੇ ਬਾਹਰ ਤੇ ਦੱਖਣੀ ਮੁੰਬਈ ਦੇ ਹੋਰ ਇਲਾਕਿਆਂ ਵਿੱਚ ਦਫ਼ਾ–144 ਲਾਗੂ ਕਰ ਦਿੱਤੀ ਗਈ ਹੈ; ਤਾਂ ਜੋ ਕਿਸੇ ਇੱਕ ਥਾਂ ’ਤੇ ਚਾਰ ਤੋਂ ਵੱਧ ਵਿਅਕਤੀ ਕਿਤੇ ਇਕੱਠੇ ਨਾ ਹੋ ਸਕਣ।

 

 

NCP ਮੁਖੀ ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਬੈਂਕ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਉਹ ਸ਼ੁੱਕਰਵਾਰ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ ਸਾਹਵੇਂ ਜ਼ਰੂਰ ਪੇਸ਼ ਹੋਣਗੇ। ਉਨ੍ਹਾਂ ਪਾਰਟੀ ਕਾਰਕੁੰਨਾਂ ਨੂੰ ਵੀ ਹਦਾਇਤ ਜਾਰੀ ਕਰ ਦਿੱਤੀ ਸੀ ਕਿ ਉਹ ਇੱਥੇ ਕੇਂਦਰੀ ਏਜੰਸੀ ਦੇ ਦਫ਼ਤਰ ਕੋਲ ਇਕੱਠੇ ਨਾ ਹੋਣ ਤੇ ਇਹ ਯਕੀਨੀ ਬਣਾਉਣ ਕਿ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ।

 

 

ਪੁਲਿਸ ਦੇ ਇੱਕ ਅਧਿਕਾਰੀ ਨੇ ਵੀਰਵਾਰ ਰਾਤੀਂ ਕਿਹਾ ਕਿ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਨੂੰ ਵੇਖਦਿਆਂ ਦਫ਼ਤਰ ਦੇ ਬਾਹਰ ਧਾਰਾ–144 ਲਾਈ ਗਈ ਹੈ। ਸ੍ਰੀ ਪਵਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਮਹਾਰਾਸ਼ਟਰ ਰਿਾਜ ਸਹਿਕਾਰੀ (MSC) ਬੈਂਕ ਘੁਟਾਲੇ ਦੇ ਸਬੰਧ ਵਿੱਚ ਆਪਣੇ ਵਿਰੁੱਧ ਦਰਜ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਮਾਮਲੇ ਵਿੱਚ ਜਾਂਚ ਏਜੰਸੀ ਸਾਹਵੇਂ ਪੇਸ਼ ਹੋਣਗੇ।

 

 

ਉਂਝ ED ਨੇ ਇਸ ਮਾਮਲੇ ਵਿੱਚ ਸ੍ਰੀ ਪਵਾਰ ਜਾਂ ਕਿਸੇ ਹੋਰ ਨੂੰ ਹਾਲੇ ਤੱਕ ਤਲਬ ਨਹੀਂ ਕੀਤਾ ਹੈ। ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ (ਮਨੀ–ਲਾਂਡਰਿੰਗ) ਅਧੀਨ ਦਰਜ ਸ਼ਿਕਾਇਤ ਅਨੁਸਾਰ ED ਉਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ ਕਿ ਐੱਮਐੱਸਸੀਬੀ ਦੇ ਸੀਨੀਅਰ ਅਧਿਕਾਰੀ, ਚੇਅਰਮੈਨ, ਐੱਮਡੀ, ਡਾਇਰੈਕਟਰ, ਸੀਈਓ ਤੇ ਪ੍ਰਬੰਧਕੀ ਅਮਲੇ ਤੇ ਸਹਿਕਾਰੀ ਚੀਨੀ ਫ਼ੈਕਟਰੀ ਦੇ ਅਹੁਦੇਦਾਰਾਂ ਨੂੰ ਗ਼ੈਰ–ਵਾਜਬ ਤਰੀਕੇ ਕਰਜ਼ੇ ਦਿੱਤੇ ਗਏ।

 

 

ਏਜੰਸੀ ਨੇ ਕਰਜ਼ਾ ਦੇਣ ਤੇ ਹੋਰ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀ ਦੀ ਜਾਂਚ ਲਈ ਪਵਾਰ, ਉਨ੍ਹਾਂ ਦੇ ਭਤੀਜੇ ਤੇ ਸੂਬੇ ਦੇ ਸਾਬਕਾ ਉੱਪ–ਮੁੱਖ ਮੰਤਰੀ ਅਜੀਤ ਪਵਾਰ ਅਤੇ ਲਗਭਗ 70 ਹੋਰਨਾਂ ਵਿਰੁੱਧ PMLA ਅਧੀਨ ਮਾਮਲਾ ਦਰਜ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ED will question Sharad Pawar today Section 144 imposed