ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਖਿਆ ਮੰਤਰੀ ਕੰਵਰ ਪਾਲ ਨੇ ਆਨਲਾਇਨ ਮੈਗਜੀਨ ਦ੍ਰਸ਼ਟੀਕੋਣ ਦੀ ਕੀਤੀ ਘੁੰਡ ਚੁੱਕਾਈ

ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਅੱਜ ਉੱਚੇਰੀ ਸਿੱਖਿਆ ਵਿਭਾਗ ਹਰਿਆਣਾ ਵੱਲੋਂ ਤਿਆਰ ਕੀਤੀ ਗਈ ਆਨ-ਲਾਇਨ ਮਹੀਨੇਵਾਰ ਮੈਗਜੀਨ ਦ੍ਰਿਸ਼ਟੀਕੋਣ ਦੀ ਘੁੰਡ ਚੁੱਕਾਈ ਕੀਤੀ। ਇਹ ਹਿੰਦੀ ਮੈਗਜੀਨ ਵਿਦਿਆਰਥੀਆਂ, ਅਧਿਆਪਕਾਂ ਤੇ ਆਮ ਨਾਗਰਿਕਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਹੈ।

 

 

ਇਸ ਮੌਕੇ 'ਤੇ ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੂਰ ਗੁਪਤਾ ਤੇ ਡਾਇਰੈਕਟਰ ਜਨਰਲ ਅਜੀਤ ਬਾਲਾਜੀ ਜੋਸ਼ੀ ਸਮੇਤ ਸੂਬੇ ਦੇ ਕਾਲਜਾਂ ਦੇ ਪ੍ਰਿੰਸੀਪਲ ਵੀ ਆਨਲਾਇਨ ਮੌਜ਼ੂਦ ਰਹੇ।

 

ਘੁੰਡ ਚੁੱਕਾਈ ਤੋਂ ਬਾਅਦ ਸਿਖਿਆ ਮੰਤਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਮੈਗਜੀਨ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਣ ਵਿਚ ਅਹਿਮ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਹੀਨੇ ਦੀ ਮੈਗਜੀਨ ਵਿਚ ਕੋਵਿਡ 19 ਤੋਂ ਪੈਦਾ ਹੋਈ ਸਥਿਤੀਆਂ ਦੌਰਾਨ ਉੱਚੇਰੀ ਸਿਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਆਨਲਾਇਨ ਸਿਖਿਆ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਤਨਾਅ ਦੂਰ ਕਰਨ ਲਈ ਵੀ ਵਧੀਆ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਸੁਝਾਅ ਦਿੱਤਾ ਕਿ ਮੈਗਜੀਨ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਫਲਤਾ ਦੀ ਕਹਾਣੀਆਂ ਵੀ ਛੱਪਦੀ ਚਾਹੀਦੀਆਂ ਹਨ ਤਾਂ ਜੋ ਹੋਰ ਲੋਕਾਂ ਪ੍ਰੇਰਿਤ ਲੈ ਸਕਣ।

 

ਉੱਚੇਰੀ ਸਿਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਅੰਕੂਰ ਗੁਪਤਾ ਨੇ ਕਿਹਾ ਕਿ ਦ੍ਰਿਸ਼ਣੀਕੋਚ ਮੈਗਜੀਨ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯਕੀਨੀ ਤੌਰ 'ਤੇ ਨਵਾਂ ਨਜਰਿਆ ਮਿਲੇਗਾ। ਉਨ੍ਹਾਂ ਕਿਹਾ ਕਿ ਮੈਗਜੀਨ ਵਿਚ ਦਿੱਤੀ ਜਾਣ ਵਾਲੀ ਸਮੱਗਰੀ ਨੀਂੰ ਹੋਰ ਵੱਧ ਪੜ੍ਹਣਯੋਗ ਬਣਾਇਆ ਜਾਵੇਗਾ।

 

ਵਿਭਾਗ ਦੇ ਡਾਇਰੈਕਟਰ ਜਨਰਲ ਅਜੀਤ ਬਾਲਾ ਜੀ ਜੋਸ਼ੀ ਨੇ ਦਸਿਆ ਕਿ ਇਸ ਮੈਗਜੀਨ ਨੂੰ ਸਿਖਿਆ ਵਿਭਾਗ ਦੇ ਸਿਖਿਆ ਸੇਤੂ ਐਪ 'ਤੇ ਵੀ ਅਪਲੋਡ ਕੀਤਾ ਜਾਵੇਗਾ।

 

ਉਨ੍ਹਾਂ ਇਹ ਵੀ ਦਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਅਤੇ ਵਿਦਿਅਕ ਸੰਸਥਾਨਾਂ ਵਿਚ ਹੋਣ ਵਾਲੇ ਸੋਧ ਕੰਮਾਂ ਤੇ ਹੋਰ ਗਤੀਵਿਧੀਆਂ ਨੂੰ ਵੀ ਇਸ ਮੈਗਜੀਨ ਵਿਚ ਜੋੜਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਮੈਗਜੀਨ ਉੱਚੇਰੀ ਸਿਖਿਆ ਵਿਭਾਗ ਦੀ ਵੈਬਸਾਇਟ 'ਤੇ ਵੇਖੀ ਜਾ ਸਕਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Education Minister Kanwar Pal releases online magazine dristikon