ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​NDA ਦੀ ਰੈਲੀ ਵਿੱਚ ਸ਼ਹਾਦਤਾਂ ਦਾ ਲਾਹਾ ਲੈਣ ਦਾ ਜਤਨ ਹੋਇਆ: ਲਾਲੂ ਯਾਦਵ

ਐੱਨਡੀਏ ਦੀ ਰੈਲੀ ਵਿੱਚ ਸ਼ਹਾਦਤਾਂ ਦਾ ਲਾਹਾ ਲੈਣ ਦਾ ਜਤਨ ਹੋਇਆ: ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (RJD) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਐੱਨਡੀਏ (NDA) ਦੀ ਤਿੰਨ ਮਾਰਚ ਨੂੰ ਹੋਈ ‘ਸੰਕਲਪ ਰੈਲੀ’ ਨੂੰ ਲੈ ਕੇ ਦੋਸ਼ ਲਾਏ ਹਨ। ਸ੍ਰੀ ਪ੍ਰਸਾਦ ਨੇ ਕਿਹਾ ਕਿ ਸ਼ਹਾਦਤ ਦਾ ਲਾਹਾ ਲੈਣ ਵਾਲੀ ਸਿਆਸਤ ਤੋਂ ਪਹਿਲਾਂ ਰੰਗਾਰੰਗ ਪ੍ਰੋਗਰਾਮ ਵੀ ਰੱਖਿਆ ਗਿਆ ਸੀ।

 

 

ਸੋਮਵਾਰ ਨੂੰ ਆਪਣੇ ਟਵਿਟਰ ਹੈਂਡਲ ਰਾਹੀਂ ਕੀਤੇ ਟਵੀਟ ਵਿੱਚ ਲਾਲੂ ਪ੍ਰਸਾਦ ਯਾਦਵ ਨੇ ਦੋਸ਼ ਲਾਇਆ ਕਿ ਇੱਕ ਪਾਸੇ ਤਿਰੰਗੇ ਵਿੱਚ ਲਿਪਟੇ ਮਾਂ ਭਾਰਤੀ ਦੇ ਬਹਾਦਰ ਸਪੂਤਾਂ ਦੀਆਂ ਮ੍ਰਿਤਕ ਦੇਹਾਂ ਰੱਖੀਆਂ ਸਨ ਤੇ ਦੂਜੇ ਸ਼ਹਾਦਤ ਦਾ ਲਾਹਾ ਲੈਣ ਲੈਣ ਵਾਲੀ ਸਿਆਸਤ ਲਈ ਪਟਨਾ ਵਿਖੇ ਰੱਖੀ ਰੈਲੀ ਦੀ ਪੂਰਵ–ਸੰਧਿਆ ਮਿੌਕੇ ਮੰਤਰੀ ਰੰਗਾਰੰਗ ਨਾਚ ਦਾ ਆਨੰਦ ਲੈ ਰਹੇ ਸਨ।

 

 

ਲਾਲੂ ਪ੍ਰਸਾਦ ਯਾਦਵ ਨੇ ਟਵੀਟ ਰਾਹੀਂ ਸੰਕਲਪ ਰੈਲੀ ਦੇ ਪਹਿਲਾਂ ਆਯੋਜਿਤ ਕਥਿਤ ਰੰਗਾਰੰਗ ਪ੍ਰੋਗਰਾਮ ਦੀ ਵਿਡੀਓ ਫ਼ੁਟੇਜ ਵੀ ਜਾਰੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Effort of taking Benefit from martyrdom is continuing Lallu Yadav