ਈਦ ਦਾ ਚੰਦ ਸ਼ੁੱਕਰਵਾਰ ਰਾਤ ਭਾਰਤ 'ਚ ਦੇਖਿਆ ਗਿਆ. ਜਿਸ ਤੋਂ ਬਾਅਦ ਈਦ ਅੱਜ ਮਨਾਈ ਜਾ ਰਹੀ ਹੈ. ਖੁਸ਼ੀਆਂ ਦੇ ਇਸ ਤਿਉਹਾਰ 'ਚ ਲੋਕ ਸ਼ੇਅਰੋ-ਸ਼ਾਇਰੀ ਰਾਂਹੀ ਆਪਣੇ ਦਿਲ ਦੀ ਗੱਲ ਦੱਸ ਰਹੇ ਹਨ. ਇਸ ਤੋਂ ਇਲਾਵਾ ਕਈ ਮਸ਼ਹੂਰ ਕੰਪਨੀਆਂ ਨੇ ਈਦ ਦੇ ਗਾਣੇ ਵੀ ਬਣਾਏ ਹਨ ਜੋ ਇਕ-ਦੂਜੇ ਨੂੰ ਭੇਜੇ ਜਾ ਰਹੇ ਹਨ. ਪਰ ਮੀਰ ਤਕੀ ਮੀਰ, ਖਵਾਜਾ ਮੀਰ ਦਰਦ ਤੇ ਮਿਰਜ਼ਾ ਗਾਲਿਬ ਦੇ ਸ਼ੇਅਰਾਂ ਨੂੰ ਨੌਜਵਾਨ ਇੱਕ-ਦੂਜੇ ਨੂੰ ਭੇਜ ਰਹ ਹਨ.
ਈਦ ਦੇ ਮੌਕੇ 'ਤੇ ਸ਼ਾਇਰੀ ਦੀ ਆਪਣੀ ਮਹੱਤਤਾ ਹੈ. ਖਾਸ ਕਰਕੇ ਨੌਜਵਾਨ ਦਿਲ ਦੀ ਗੱਲ ਸ਼ੇਅਰੋ ਸ਼ਾਇਰੀ ਰਾਂਹੀ ਕਰਦੇ ਹਨ.
ਤਲਖਿਆਂ ਚੁਬਨੇ ਲਗੀ ਜਬ ਜੀਸਤ ਕੇ ਪੈਮਾਨੇ ਮੇਂ
ਦਰਦ ਕੇ ਮਾਰੋਂ ਨੇ ਪਿਆ ਈਦ ਕਾ ਚਾਂਦ
ਈਦ ਮੁਬਾਰਕ ...
ਇਹ ਸ਼ੇਅਰ ਵੀ ਬਹੁਤ ਪਸੰਦ ਕੀਤੇ ਜਾ ਰਹੇ ਹਨ-
ਹਟਾ ਕਰ ਜੁਲਫ਼ ਚਿਹਰੇ ਸੇ ਨਾ ਛਤ ਪਰ ਸ਼ਾਮ ਕੋ ਜਾਣਾ
ਕਹੀ ਕੋਈ ਈਦ ਨਾ ਕਰ ਲੇ ਅਭੀ ਰਮਜ਼ਾਨ ਬਾਕੀ ਹੈ
ਈਦ ਮੁਬਾਰਕ ...
ਇਹ ਸ਼ੇਅਰ ਵੀ ਕਾਫੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ
ਚਾਂਦ ਦੇਖਾ ਤੋਂ ਯਾਦ ਤੇਰੀ ਆਈ ਸੂਰਤ
ਹਾਂਥ ਉਠਤੇ ਹੈ ਪਰ ਹਰਫੇ ਦੁਆ ਯਾਦ ਨਹੀਂ
ਈਦ ਮੁਬਾਰਕ ...
ਹੁਣ ਮੋਬਾਈਲ ਸੰਦੇਸ਼ਾਂ ਰਾਹੀਂ ਈਦ ਦੀ ਵਧਾਈ ਇਕ ਦੂਜੇ ਨੂੰ ਦਿੱਤੀ ਜਾ ਰਹੀ ਹੈ. ਈਦ ਦਾ ਕਾਰਡ ਤਾਂ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਿਆ ਹੈ.